ਮੋਦੀ ਹੈ ਤੋ ਨਾਮੁਮਕਿਨ ਹੈ : ਪਵਾਰ

0
157

ਕੋਲਹਾਪੁਰ : ਐੱਨ ਸੀ ਪੀ (ਸ਼ਰਦ ਚੰਦਰ ਪਵਾਰ) ਦੇ ਪ੍ਰਧਾਨ ਸ਼ਰਦ ਪਵਾਰ ਨੇ ਵੀਰਵਾਰ ਇੱਥੇ ਕਿਹਾ ਕਿ ‘ਇੰਡੀਆ’ ਗੱਠਜੋੜ ਤੇ ਮਹਾਂ ਵਿਕਾਸ ਅਘਾੜੀ ਭਾਜਪਾ ਦੀ ਟੈਗਲਾਈਨ ‘ਮੋਦੀ ਹੈ ਤੋ ਮੁਮਕਿਨ ਹੈ’ ਨੂੰ ਪਲਟ ਦੇਣਗੇ। ਆਉਦੀਆਂ ਚੋਣਾਂ ਵਿਚ ਇਹ ‘ਮੋਦੀ ਹੈ ਤੋ ਮੁਮਕਿਨ ਹੈ’ ਨਹੀਂ ਹੋਵੇਗੀ, ਸਗੋਂ ‘ਮੋਦੀ ਹੈ ਤੋ ਨਾਮੁਮਕਿਨ ਹੈ’ ਹੋਵੇਗੀ।
ਉਨ੍ਹਾ ਕਿਹਾ ਕਿ ਭਾਜਪਾ ਨੂੰ ਜਿੱਤਣ ਦਾ ਭਰੋਸਾ ਨਹੀਂ, ਇਸੇ ਕਰਕੇ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਤੇ ਉਨ੍ਹਾਂ ਦੇ ਆਗੂ ਆਪਣੇ ਵੱਲ ਖਿੱਚਣ ਲੱਗੀ ਹੋਈ ਹੈ। ਇਕ ਸਰਵੇ ਕਹਿੰਦਾ ਹੈ ਕਿ ਭਾਜਪਾ ਨੂੰ ਮਹਾਰਾਸ਼ਟਰ ਵਿਚ ਪਹਿਲੀਆਂ ਨਾਲੋਂ ਅੱਧੀਆਂ ਸੀਟਾਂ ਵੀ ਨਹੀਂ ਮਿਲਣੀਆਂ। ਪਵਾਰ ਨੇ ਕਿੱਸਾ ਸੁਣਾਇਆ1980 ਵਿਚ ਸਾਡੀ ਪਾਰਟੀ ਦੇ 69 ਵਿਧਾਇਕ ਜਿੱਤੇ ਸਨ। ਜਦੋਂ ਮੈਂ ਵਿਦੇਸ਼ ਤੋਂ ਪਰਤਿਆ ਤਾਂ 6 ਨੂੰ ਛੱਡ ਕੇ ਬਾਕੀ ਸਾਥ ਛੱਡ ਗਏ। ਪੰਜ ਸਾਲ ਬਾਅਦ ਉਨ੍ਹਾਂ ਵਿੱਚੋਂ 95 ਫੀਸਦੀ ਚੋਣ ਹਾਰ ਗਏ। ਆਉਦੀਆਂ ਲੋਕ ਸਭਾ ਚੋਣਾਂ ਵਿਚ ਵੀ ਏਦਾਂ ਹੀ ਹੋਣੀ ਹੈ। ਚੰਡੀਗੜ੍ਹ ਦੇ ਮੇਅਰ ਦੀ ਚੋਣ ਵੀ ਇਕ ਮਿਸਾਲ ਹੈ।

LEAVE A REPLY

Please enter your comment!
Please enter your name here