ਢਾਕਾ ’ਚ ਅੱਗ ਨਾਲ 45 ਮੌਤਾਂ

0
183

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਵੀਰਵਾਰ ਰਾਤ ਬੇਲੀ ਰੋਡ ਇਲਾਕੇ ’ਚ ਸੱਤ ਮੰਜ਼ਲਾ ‘ਗ੍ਰੀਨ ਕੋਜ਼ੀ ਕਾਟੇਜ’ ’ਚ ਅੱਗ ਲੱਗਣ ਕਾਰਨ 45 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖਮੀ ਹੋ ਗਏ। ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਮੰਜ਼ਲ ’ਤੇ ਪ੍ਰਸਿੱਧ ਰੈਸਟੋਰੈਂਟ ‘ਕੱਚੀ ਭਾਈ’ ਵਿਚ ਰਾਤ ਕਰੀਬ 9.50 ਵਜੇ ਅੱਗ ਲੱਗੀ, ਜੋ ਤੇਜ਼ੀ ਨਾਲ ਉੱਪਰਲੀਆਂ ਮੰਜ਼ਲਾਂ ਤੱਕ ਫੈਲ ਗਈ। ਇਨ੍ਹਾਂ ਮੰਜ਼ਲਾਂ ’ਤੇ ਰੈਸਟੋਰੈਂਟ ਅਤੇ ਕੱਪੜਿਆਂ ਦੀਆਂ ਦੁਕਾਨਾਂ ਸਨ।
ਸੰਗਰੂਰ ਆ ਰਹੇ ਵਪਾਰੀ ਦੀ ਹਰਿਆਣਾ ’ਚ ਹੱਤਿਆ
ਰੋਹਤਕ : ਰੋਹਤਕ ਜ਼ਿਲ੍ਹੇ ਦੇ ਲਖਨ ਮਾਜਰਾ ਕਸਬੇ ਨੇੜੇ ਵੀਰਵਾਰ ਰਾਤ ਹਮਲਾਵਰਾਂ ਨੇ ਗੁਰੂਗ੍ਰਾਮ ਦੇ ਵਪਾਰੀ ਸਚਿਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਹ ਆਪਣੇ ਪਰਵਾਰ ਨਾਲ ਸੰਗਰੂਰ ਵਿਆਹ ’ਚ ਸ਼ਾਮਲ ਹੋਣ ਜਾ ਰਿਹਾ ਸੀ। ਹਮਲਾ ਉਦੋਂ ਹੋਇਆ ਜਦੋਂ ਉਹ ਰੈਸਟੋਰੈਂਟ ’ਚ ਰੁਕਿਆ ਸੀ। ਹਮਲਾਵਰ ਇੱਕ ਕਾਰ ’ਚ ਉੱਥੇ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ। ਮਾਂ ਦਰਸ਼ਨਾ ਵੀ ਸਚਿਨ ਨੂੰ ਬਚਾਉਂਦੀ ਜ਼ਖਮੀ ਹੋ ਗਈ।
39125 ਕਰੋੜ ਦੇ ਰੱਖਿਆ ਸੌਦੇ
ਨਵੀਂ ਦਿੱਲੀ : ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ 39,125 ਕਰੋੜ ਰੁਪਏ ਦੇ ਪੰਜ ਫੌਜੀ ਖਰੀਦ ਸੌਦਿਆਂ ’ਤੇ ਦਸਤਖਤ ਕੀਤੇ। ਮੰਤਰਾਲੇ ਮੁਤਾਬਕ ਇਨ੍ਹਾਂ ’ਚੋਂ ਇਕ ਸਮਝੌਤਾ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ ਏ ਐੱਲ) ਨਾਲ ਹੋਇਆ ਹੈ, ਜਿਸ ਤਹਿਤ ਮਿਗ-29 ਜਹਾਜ਼ਾਂ ਲਈ ਇੰਜਣ ਖਰੀਦੇ ਜਾਣਗੇ। ਲਾਰਸਨ ਐਂਡ ਟੂਬਰੋ ਲਿਮਟਿਡ ਨਾਲ ਦੋ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ, ਜਿਸ ਤਹਿਤ ‘ਕਲੋਜ਼-ਇਨ ਵੈਪਨ ਸਿਸਟਮ’ ਅਤੇ ਉੱਚ ਪੱਧਰੀ ਰਾਡਾਰ ਦੀ ਖਰੀਦ ਕੀਤੀ ਜਾਵੇਗੀ। ਬ੍ਰਹਮੋਸ ਮਿਜ਼ਾਈਲਾਂ ਦੀ ਖਰੀਦ ਲਈ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਦੋ ਸੌਦਿਆਂ ’ਤੇ ਸਮਝੌਤਾ ਹੋਇਆ ਹੈ।

LEAVE A REPLY

Please enter your comment!
Please enter your name here