ਭਾਜਪਾ ਦੇ ਖਾਤੇ ਫਰੀਜ਼ ਕੀਤੇ ਜਾਣ : ਖੜਗੇ

0
218

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗ ਕੀਤੀ ਹੈ ਕਿ ਚੋਣ ਬਾਂਡ ਸਕੀਮ, ਜਿਸ ਤਹਿਤ ਭਾਜਪਾ ਨੇ ਪੰਜ ਸਾਲਾਂ ਵਿਚ 6060 ਕਰੋੜ ਰੁਪਏ ਕੈਸ਼ ਕਰਵਾਏ, ਦੀ ਵਿਸ਼ੇਸ਼ ਜਾਂਚ ਕਰਵਾਈ ਜਾਵੇ ਅਤੇ ਜਾਂਚ ਪੂਰੀ ਹੋਣ ਤਕ ਭਾਜਪਾ ਦੇ ਬੈਂਕ ਖਾਤੇ ਫਰੀਜ਼ ਕੀਤੇ ਜਾਣ | ਉਨ੍ਹਾ ਕਿਹਾ ਕਿ ਈ ਡੀ ਤੇ ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ ਕਈ ਕੰਪਨੀਆਂ ਨੇ ਬਾਂਡ ਖਰੀਦੇ | ਭਾਜਪਾ ਨੇ ਕਰੋੜਾਂ ਰੁਪਏ ਹਾਸਲ ਕੀਤੇ ਪਰ ਆਮ ਲੋਕਾਂ ਤੋਂ ਚੰਦਾ ਲੈਣ ਵਾਲੀ ਕਾਂਗਰਸ ਦੇ ਖਾਤੇ ਫਰੀਜ਼ ਕਰ ਦਿੱਤੇ ਗਏ | ਪ੍ਰਧਾਨ ਮੰਤਰੀ ਕਹਿੰਦੇ ਹਨ ‘ਨਾ ਖਾਊਾਗਾ, ਨਾ ਖਾਨੇ ਦੂੰਗਾ’ ਪਰ ਵੇਰਵੇ ਦੱਸਦੇ ਹਨ ਕਿ ਚੋਣ ਬਾਂਡਾਂ ਦੀ ਅੱਧੀ ਰਕਮ ਭਾਜਪਾ ਨੂੰ ਮਿਲੀ ਜਦਕਿ ਕਾਂਗਰਸ ਨੂੰ ਸਿਰਫ 11 ਫੀਸਦੀ | ਉਨ੍ਹਾ ਕਿਹਾ ਕਿ ਕੇਂਦਰੀ ਏਜੰਸੀਆਂ ਦਾ ਡਰਾਵਾ ਦੇ ਕੇ ਭਾਜਪਾ ਨੇ ਬਾਂਡ ਹਾਸਲ ਕੀਤੇ |

LEAVE A REPLY

Please enter your comment!
Please enter your name here