‘ਇੰਡੀਆ’ ਨੇ ਆਪਣੀ ਤਾਕਤ ਦਿਖਾਈ

0
261

ਮੁੰਬਈ : ਅਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਇੱਥੇ ਵਿਸ਼ਾਲ ਰੈਲੀ ਕਰਕੇ ਲੋਕ ਸਭਾ ਚੋਣਾਂ ’ਚ ਮੋਦੀ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ ਮਾਤ ਦੇਣ ਲਈ ਆਪਣੀ ਜ਼ੋਰਦਾਰ ਤਿਆਰੀ ਦਾ ਮੁਜ਼ਾਹਰਾ ਕੀਤਾ।
ਰੈਲੀ ਵਿਚ ਤਾਮਿਲਨਾਡੂ ਦੇ ਮੁੱੱਖ ਮੰਤਰੀ ਐੱਮ ਕੇ ਸਟਾਲਿਨ, ਰਾਜਦ ਆਗੂ ਤੇਜਸਵੀ ਯਾਦਵ, ਸ਼ਿਵ ਸੈਨਾ (ਊਧਵ), ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ, ਐੱਨ ਸੀ ਪੀ, ਆਮ ਆਦਮੀ ਪਾਰਟੀ, ਤੇ ਇੰਡੀਆ ਦੇ ਹੋਰ ਵੱਡੇ ਆਗੂ ਵੀ ਪੁੱਜੇ।
ਇਸਤੋਂ ਪਹਿਲਾਂ ਰਾਹੁਲ ਦੀ 14 ਜਨਵਰੀ ਤੋਂ ਮਣੀਪੁਰ ਤੋਂ ਸ਼ੁਰੂ ਹੋਈ ਭਾਰਤ ਜੋੜੋ ਨਿਆਏ ਯਾਤਰਾ 63 ਦਿਨ ਬਾਅਦ ਮੁੰਬਈ ਨੇੜੇ ਠਾਣੇ ਵਿਚ ਮੁਕੰਮਲ ਹੋਈ। ਫਿਰ ਉਨ੍ਹਾ ਮਣੀ ਭਵਨ ਤੋਂ ਅਗਸਤ ਕਰਾਂਤੀ ਮੈਦਾਨ ਤਕ ਨਿਆਏ ਸੰਕਲਪ ਪਦਯਾਤਰਾ ਕੀਤੀ। ਇਸ ਵਿਚ ਭੈਣ ਪਿ੍ਰਅੰਕਾ ਤੇ ਅਦਾਕਾਰਾ ਸਵਰਾ ਭਾਸਕਰ ਵੀ ਸ਼ਾਮਲ ਹੋਈਆਂ। ਰਾਹੁਲ ਗਾਂਧੀ ਨੇ ਰੈਲੀ ਤੋਂ ਪਹਿਲਾਂ ਬਾਲਾਸਾਹਿਬ ਠਾਕਰੇ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਂਟ ਕੀਤੀ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਰੈਲੀ ਤੋਂ ਪਹਿਲਾਂ ਕਿਹਾਸ਼ਿਵਾਜੀ ਪਾਰਕ ਵਿਚ ‘ਇੰਡੀਆ’ ਦਾ ਸ਼ਕਤੀ ਪ੍ਰਦਰਸ਼ਨ ਸ਼ਿਵ ਸੈਨਾ ਦੇ ਲੋਕਾਂ ਲਈ ਕਾਲਾ ਦਿਨ ਹੈ। ਇਸ ਪਾਰਕ ਤੋਂ ਬਾਲਾਸਾਹਿਬ ਠਾਕਰੇ ਨੇ ਦੇਸ਼ ਨੂੰ ਦਿਸ਼ਾ ਦਿਖਾਈ ਸੀ। ਅੱਜ ਇੱਥੇ ਅਪੋਜ਼ੀਸ਼ਨ ਪਾਰਟੀਆਂ ਦੀ ਰੈਲੀ ਹੋ ਰਹੀ ਹੈ। ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ।
ਰੈਲੀ ਵਿਚ ਪੁੱਜੇ ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਦੀ ਹਮਦਰਦੀ ਊਧਵ ਠਾਕਰੇ ਨਾਲ ਹੈ। ਉਹ ਸ਼ਿੰਦੇ ਨੂੰ ਪਿੱਠ ਵਿਚ ਛੁਰਾ ਮਾਰਨ ਵਾਲਾ ਮੰਨਦੇ ਹਨ। ਕਾਂਗਰਸ ਦੇ ਪਵਨ ਖੇੜਾ ਨੇ ਕਿਹਾਅੱਜ ਸ਼ਿੰਦੇ ਘਬਰਾਏ ਹੋਏ ਹਨ, ਭਲਕੇ ਮੋਦੀ ਘਬਰਾਏ ਨਜ਼ਰ ਆਉਣਗੇ। ਚੋਣ ਬਾਂਡ ਸਭ ਦੇ ਸਾਹਮਣੇ ਹਨ। ਕਾਂਗਰਸ ਦੇ ਅਸ਼ੋਕ ਗਹਿਲੋਤ ਨੇ ਕਿਹਾ ਕਿ ਚੋਣਾਂ ਦੇ ਨਤੀਜੇ ਹੈਰਾਨ ਕਰਨਗੇ।

LEAVE A REPLY

Please enter your comment!
Please enter your name here