ਕੁਸ਼ਤੀ ਫੈਡਰੇਸ਼ਨ ਦੀ ਕਮਾਨ ਮੁੜ ਬਿ੍ਰਜ ਭੂਸ਼ਣ ਦੇ ਕਰੀਬੀ ਹੱਥ

0
180

ਨਵੀਂ ਦਿੱਲੀ : ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ਲਈ ਬਣਾਈ ਐਡਹਾਕ ਕਮੇਟੀ ਭੰਗ ਕਰ ਦਿੱਤੀ ਹੈ ਤੇ ਹੁਣ ਸਾਬਕਾ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੇ ਕਰੀਬੀ ਸੰਜੇ ਸਿੰਘ ਫੈਡਰੇਸ਼ਨ ਨੂੰ ਚਲਾਉਣਗੇ। ਬਿ੍ਰਜ ਭੂਸ਼ਣ ’ਤੇ ਮਹਿਲਾ ਭਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਹੋਈਆਂ ਚੋਣਾਂ ਵਿਚ ਸੰਜੇ ਸਿੰਘ ਪ੍ਰਧਾਨ ਚੁਣੇ ਗਏ ਸਨ, ਪਰ ਵਿਆਪਕ ਪ੍ਰੋਟੈੱਸਟ ਦਰਮਿਆਨ ਕੇਂਦਰ ਸਰਕਾਰ ਨੇ ਉਨ੍ਹਾ ਤੋਂ ਜ਼ਿੰਮੇਵਾਰੀ ਖੋਹ ਕੇ ਭਾਰਤੀ ਉਲੰਪਿਕ ਐਸੋਸੀਏਸ਼ਨ ਨੂੰ ਕੰਮ ਚਲਾਉਣ ਲਈ ਕਿਹਾ ਸੀ ਤੇ ਉਸ ਨੇ ਐਡਹਾਕ ਕਮੇਟੀ ਬਣਾਈ ਸੀ। ਸੋਮਵਾਰ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਐਡਹਾਕ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਫੈਡਰੇਸ਼ਨ ’ਤੇ ਲਗਾਈ ਗਈ ਪਾਬੰਦੀ ਹਟਾਉਣ ਅਤੇ ਐਡਹਾਕ ਕਮੇਟੀ ਦੁਆਰਾ ਚੋਣ ਰਾਇਲਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਕਿਹਾ ਗਿਆ ਹੈ ਕਿ ਕੁਸ਼ਤੀ ਫੈਡਰੇਸ਼ਨ ਦੀਆਂ ਗਤੀਵਿਧੀਆਂ ਨੂੰ ਹੁਣ ਐਡਹਾਕ ਕਮੇਟੀ ਰਾਹੀਂ ਚਲਾਉਣ ਦੀ ਲੋੜ ਨਹੀਂ ਹੈ।

LEAVE A REPLY

Please enter your comment!
Please enter your name here