ਪੱਪੂ ਯਾਦਵ ਦੀ ਪਾਰਟੀ ਦਾ ਕਾਂਗਰਸ ’ਚ ਰਲੇਵਾਂ

0
273

ਨਵੀਂ ਦਿੱਲੀ : ਬਿਹਾਰ ਦੇ ਆਗੂ ਪੱਪੂ ਯਾਦਵ ਨੇ ਬੁੱਧਵਾਰ ਆਪਣੀ ਜਨ ਅਧਿਕਾਰ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ। ਪੱਪੂ ਦੇ ਲਾਲੂ ਪ੍ਰਸਾਦ ਨੂੰ ਮਿਲਣ ਤੋਂ ਬਾਅਦ ਇਸ ਰਲੇਵੇਂ ਦੀਆਂ ਕਿਆਸਅਰਾਈਆਂ ਸਨ। ਪੱਪੂ ਨੇ 2015 ਦੀਆਂ ਅਸੰਬਲੀ ਚੋਣਾਂ ਵਿਚ ਨਿਤੀਸ਼ ਤੇ ਲਾਲੂ ਦੇ ਗੱਠਜੋੜ ਖਿਲਾਫ ਜਨ ਅਧਿਕਾਰ ਪਾਰਟੀ ਬਣਾਈ ਸੀ। ਪੱਪੂ ਨੇ ਰਾਹੁਲ ਤੇ ਤੇਜਸਵੀ ਯਾਦਵ ਦੀ ਸਿਫਤ ਕਰਦਿਆਂ ਕਿਹਾ ਕਿ ਉਨ੍ਹਾ ਦਾ ਜ਼ੋਰ ਸੀਮਾਂਚਲ ਤੇ ਮਿਥੀਆਂਚਲ ਵਿਚ ਕਿਸੇ ਵੀ ਕੀਮਤ ’ਤੇ ਭਾਜਪਾ ਨੂੰ ਰੋਕਣਾ ਹੋਵੇਗਾ।
ਪੱਪੂ ਯਾਦਵ ਪੰਜ ਵਾਰ ਸਾਂਸਦ ਰਹਿ ਚੁੱਕੇ ਹਨ ਤੇ ਉਨ੍ਹਾ ਦੀ ਪਤਨੀ ਰਣਜੀਤ ਰੰਜਨ ਕਾਂਗਰਸ ਦੀ ਰਾਜ ਸਭਾ ਮੈਂਬਰ ਹੈ।

LEAVE A REPLY

Please enter your comment!
Please enter your name here