ਰਾਣੀ ਦੀ ਚੋਣ ਲੜਨ ਤੋਂ ਨਾਂਹ

0
147

ਸ਼ਿਮਲਾ : ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਲੋਕ ਸਭਾ ਚੋਣ ਨਹੀਂ ਲੜੇਗੀ। ਮੰਡੀ ਸੰਸਦੀ ਹਲਕੇ ਤੋਂ ਮੌਜੂਦਾ ਸਾਂਸਦ ਨੂੰ ਟਿਕਟ ਲਈ ਸਭ ਵੱਡੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਮੰਗਲਵਾਰ ਦਿੱਲੀ ’ਚ ਹੋਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਪਰਤਣ ਮਗਰੋਂ ਬੁੱਧਵਾਰ ਇੱਥੇ ਉਨ੍ਹਾਂ ਕਿਹਾ-ਮੈਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਤ ਚੋਣ ਲੜਨ ਲਈ ਸਾਜ਼ਗਾਰ ਨਹੀਂ ਹਨ, ਪਾਰਟੀ ਵਰਕਰ ਇਸ ਸਮੇਂ ਨਿਰਾਸ਼ ਹਨ।
ਉਨ੍ਹਾ ਕਿਹਾ-ਕੋਈ ਸਿਰਫ ਐੱਮ ਪੀ ਲੈਡ ਫੰਡ ਵੰਡ ਕੇ ਚੋਣ ਨਹੀਂ ਜਿੱਤ ਸਕਦਾ। ਜੇ ਮੇਰੇ ਵੱਲੋਂ ਸਿਫਾਰਸ਼ਸ਼ੁਦਾ ਲੋਕਾਂ ਨੂੰ ਸਮੇਂ ਸਿਰ ਜ਼ਿੰਮੇਦਾਰੀਆਂ ਦਿੱਤੀਆਂ ਜਾਂਦੀਆਂ ਤਾਂ ਉਹ ਪਾਰਟੀ ਲਈ ਕੰਮ ਕਰਦੇ। ਮੈਨੂੰ ਨਹੀਂ ਲੱਗਦਾ ਕਿ ਕੋਈ ਵਰਕਰ ਪਾਰਟੀ ਲਈ ਸਰਗਰਮੀ ਨਾਲ ਕੰਮ ਕਰੇਗਾ। ਅਸੀਂ ਪਹਿਲਾਂ ਇਨ੍ਹਾਂ ਵਰਕਰਾਂ ਦੇ ਸਹਾਰੇ ਚੋਣਾਂ ਜਿੱਤੀਆਂ ਹਨ।
ਉਨ੍ਹਾ ਅੱਗੇ ਕਿਹਾ-ਸਾਨੂੰ ਅਸੰਬਲੀ ਦੀਆਂ ਜ਼ਿਮਨੀ ਚੋਣਾਂ ਵੱਲ ਬਹੁਤਾ ਧਿਆਨ ਦੇਣਾ ਚਾਹੀਦਾ ਹੈ। ਮੈਂ ਵਰਕਰਾਂ ਦਾ ਗੁੱਸਾ ਸ਼ਾਂਤ ਕਰਨ ਦੇ ਯਤਨ ਕਰਾਂਗੀ ਤੇ ਸਰਕਾਰ ਬਚਾਉਣ ਲਈ ਕੰਮ ਕਰਾਂਗੀ। (ਅਸੰਬਲੀ ਦੀਆਂ ਜ਼ਿਮਨੀ ਚੋਣਾਂ ਰਾਜ ਸਭਾ ਚੋਣ ਵੇਲੇ ਬਾਗੀ ਹੋਏ ਛੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਕਾਰਨ ਹੋ ਰਹੀਆਂ ਹਨ)।

LEAVE A REPLY

Please enter your comment!
Please enter your name here