ਫਲਸਤੀਨ ਦੇ ਹੱਕ ’ਚ ਅਮਰੀਕਾ ’ਚ ਜ਼ਬਰਦਸਤ ਐਕਸ਼ਨ

0
209

ਸ਼ਿਕਾਗੋ : ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੇ ਇਲੀਨੋਇਸ, ਕੈਲੀਫੋਰਨੀਆ, ਨਿਊਯਾਰਕ ਅਤੇ ਪੈਸੀਫਿਕ ਨਾਰਥਵੈਸਟ ਵਿਚ ਸੜਕਾਂ ਨੂੰ ਬੰਦ ਕਰ ਦਿੱਤਾ, ਜਿਸ ਨਾਲ ਪ੍ਰਮੁੱਖ ਹਵਾਈ ਅੱਡਿਆਂ, ਗੋਲਡਨ ਗੇਟ, ਬਰੁਕਲਿਨ ਪੁਲ ਅਤੇ ਭੀੜ-ਭੜੱਕੇ ਵਾਲਾ ਵੈਸਟ ਕੋਸਟ ਕੌਮੀ ਮਾਰਗ ਅਸਥਾਈ ਤੌਰ ’ਤੇ ਬੰਦ ਹੋ ਗਏ। ਸ਼ਿਕਾਗੋ ’ਚ ਸਵੇਰੇ 7 ਵਜੇ ਪ੍ਰਦਰਸ਼ਨਕਾਰੀਆਂ ਨੇ ਓ’ਹਾਰੇ ਕੌਮਾਂਤਰੀ ਹਵਾਈ ਅੱਡੇ ਵੱਲ ਜਾਣ ਵਾਲੇ ਹਾਈਵੇਅ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫਲਸਤੀਨ ਨੂੰ ਆਜ਼ਾਦ ਕਰਵਾਉਣ ਲਈ ਆਰਥਕ ਨਾਕਾਬੰਦੀ ਦਾ ਹਿੱਸਾ ਸੀ। ਉਨ੍ਹਾਂ ਸਾਨ ਫਰਾਂਸਿਸਕੋ ਖੇਤਰ ’ਚ ਗੋਲਡਨ ਗੇਟ ਬਿ੍ਰਜ ਉੱਤੇ ਸਾਰੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਰੋਕ ਦਿੱਤਾ, ਜਿਸ ਨਾਲ ਕਈ ਘੰਟਿਆਂ ਤੱਕ ਆਵਾਜਾਈ ’ਚ ਵਿਘਨ ਪਿਆ।

LEAVE A REPLY

Please enter your comment!
Please enter your name here