ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਨਫਰਤੀ ਅਪਰਾਧ ਦਾ ਨਤੀਜਾ ਨਹੀਂ!

0
245

ਵਾਸ਼ਿੰਗਟਨ : ਅਮਰੀਕਾ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ, ਪਰ ਇਸ ਸਾਲ ਹੁਣ ਤੱਕ ਭਾਰਤੀ ਮੂਲ ਦੇ 11 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਹਮਲਿਆਂ ਦੀਆਂ ਘਟਨਾਵਾਂ ਨੇ ਭਾਰਤੀ ਭਾਈਚਾਰੇ ਅਤੇ ਭਾਰਤ ’ਚ ਰਹਿ ਰਹੇ ਵਿਦਿਆਰਥੀਆਂ ਦੇ ਪਰਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਵਰਜੀਨੀਆ ਦੀ ਜਾਰਜ ਮੇਸਨ ਯੂਨੀਵਰਸਿਟੀ ਦੇ ਸਕੂਲ ਆਫ ਕੰਪਿਊਟਿੰਗ ਦੇ ਡਵੀਜ਼ਨਲ ਡੀਨ ਗੁਰਦੀਪ ਸਿੰਘ ਨੇ ਕਿਹਾਇਹ ਮੰਦਭਾਗਾ ਹੈ ਕਿ ਇਸ ਸਾਲ ਅਜਿਹੀਆਂ ਘਟਨਾਵਾਂ ਵਾਪਰੀਆਂ। ਇਸ ਲਈ ਮਾਪਿਆਂ ਦਾ ਚਿੰਤਤ ਹੋਣਾ ਸੁਭਾਵਕ ਹੈ ਪਰ ਮੈਨੂੰ ਇਹ ਨਫਰਤੀ ਅਪਰਾਧ ਨਹੀਂ ਲੱਗਦੇ। ਇਸ ਲਈ ਭਾਰਤੀ ਵਿਦਿਆਰਥੀਆਂ ਨੂੰ ਹੋਰ ਵੱਧ ਚੌਕਸ ਹੋਣ ਦੀ ਲੋੜ ਹੈ।

LEAVE A REPLY

Please enter your comment!
Please enter your name here