ਪ੍ਰਮਾਣੂ ਹਥਿਆਰਾਂ ਬਾਰੇ ਮੋਦੀ ਦਾ ਬਿਆਨ ਗਲਤ : ਆਈ ਡੀ ਪੀ ਡੀ

0
269

ਲੁਧਿਆਣਾ (ਐੱਮ ਐੱਸ ਭਾਟੀਆ)-ਪਰਮਾਣੂ ਹਥਿਆਰ ਯੁੱਧ ਦੀ ਰੋਕਥਾਮ ਅਤੇ ਸੁਰੱਖਿਆ ਵਜੋਂ ਕੰਮ ਨਹੀਂ ਕਰਦੇ; ਇਸ ਦੀ ਬਜਾਏ ਉਨ੍ਹਾਂ ਦੀ ਮੌਜੂਦਗੀ ਦੇ ਨਾਲ ਪ੍ਰਮਾਣੂ ਯੁੱਧ ਹੋਣ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ।ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈੱਲਪਮੈਂਟ (ਆਈ ਡੀ ਪੀ ਡੀ) ਨੇ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਹੋਸ਼ੰਗਾਬਾਦ ਸੰਸਦੀ ਹਲਕੇ ਦੇ ਪਿਪਰੀਆ ਵਿੱਚ ਇੱਕ ਰੈਲੀ ਦੌਰਾਨ ਦਿੱਤੇ ਗਏ ਬਿਆਨ ਕਿ ‘ਪਰਮਾਣੂ ਨਿਸ਼ਸਤਰੀਕਰਨ ਦੀ ਗੱਲ ਕਰਨ ਵਾਲੇ ਦੇਸ਼ ਦੀ ਰੱਖਿਆ ਨਹੀਂ ਕਰ ਸਕਦੇ’ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਕਹੀ ਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਬਿਆਨ ਹੈ ਅਤੇ ਤੱਥਾਂ ਤੋਂ ਪਰੇ ਹੈ।ਅਜੋਕੇ ਸਮੇਂ ਪੂਰੀ ਦੁਨੀਆ ਯੂਕਰੇਨ ਅਤੇ ਮੱਧ ਪੂਰਬ ਵਿਚ ਚੱਲ ਰਹੇ ਯੁੱਧਾਂ ਦੇ ਨਤੀਜੇ ਵਜੋਂ ਪ੍ਰਮਾਣੂ ਖਤਰੇ ਨੂੰ ਲੈ ਕੇ ਚਿੰਤਤ ਹੈ। ਆਈ ਡੀ ਪੀ ਡੀ ਦੇ ਸਰਪਰਸਤ ਡਾਕਟਰ ਐੱਸ ਐੱਸ ਸੂਦਨ, ਪ੍ਰਧਾਨ ਡਾ. ਅਰੁਣ ਮਿੱਤਰਾ ਅਤੇ ਜਨਰਲ ਸਕੱਤਰ ਡਾ. ਸ਼ਕੀਲ ਉਰ ਰਹਿਮਾਨ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨਾ ਹੀ ਦੁਨੀਆ ਨੂੰ ਤਬਾਹੀ ਤੋਂ ਬਚਾਉਣ ਦਾ ਇਕੋ ਇਕ ਹੱਲ ਹੈ ਹੈ।ਸੰਯੁਕਤ ਰਾਸ਼ਟਰ ਪਹਿਲਾਂ ਹੀ ਪ੍ਰਮਾਣੂ ਹਥਿਆਰਾਂ ਦੀ ਰੋਕਥਾਮ (ਟੀ ਪੀ ਐੱਨ ਡਬਲਯੂ) ’ਤੇ ਇੱਕ ਸੰਧੀ ਪਾਸ ਕਰ ਚੁੱਕਾ ਹੈ।ਇਸ ਸੰਧੀ ਨੂੰ 70 ਦੇਸ਼ਾਂ ਨੇ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ।ਪਰਮਾਣੂ ਬਿਆਨਬਾਜ਼ੀ ਦੀ ਗੱਲ ਕਰਨ ਦੀ ਬਜਾਏ ਭਾਰਤ ਨੂੰ ਪ੍ਰਮਾਣੂ ਨਿਸ਼ਸਤਰੀਕਰਨ ਲਈ ਰਚਨਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ।ਇਹ ਸਭ ਜਾਣਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਹੋਣ ਦੇ ਬਾਵਜੂਦ, ਕਾਰਗਿਲ ਯੁੱਧ ਹੋਇਆ ਸੀ। ਕਿਸੇ ਦੇਸ਼ ਦੀ ਸੁਰੱਖਿਆ ਯੁੱਧ ਭੜਕਾਉਣ ਦੀ ਬਜਾਏ ਨਾਗਰਿਕਾਂ ਨੂੰ ਨੌਕਰੀਆਂ, ਰੋਜ਼ੀ-ਰੋਟੀ ਦੇ ਸਾਧਨ, ਸਿਹਤ ਅਤੇ ਸਿੱਖਿਆ ਪ੍ਰਦਾਨ ਕਰਨ ਵਿੱਚ ਹੁੰਦੀ ਹੈ।

LEAVE A REPLY

Please enter your comment!
Please enter your name here