ਸਮਲਿੰਗੀਆਂ ਦੇ ਮੁੱਦਿਆਂ ’ਤੇ ਗੌਰ ਕਰਨ ਲਈ ਕਮੇਟੀ ਕਾਇਮ

0
140

ਨਵੀਂ ਦਿੱਲੀ : ਕੇਂਦਰ ਨੇ ਸਮਲਿੰਗੀਆਂ ਦੇ ਮਾਮਲਿਆਂ ’ਤੇ ਗੌਰ ਕਰਨ ਲਈ ਕੈਬਨਿਟ ਸਕੱਤਰ ਦੀ ਅਗਵਾਈ ਹੇਠ ਕਮੇਟੀ ਕਾਇਮ ਕੀਤੀ ਹੈ। ਇਨ੍ਹਾਂ ਮਾਮਲਿਆਂ ’ਚ ਬਿਨਾਂ ਕਿਸੇ ਵਿਤਕਰੇ ਦੇ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਤੇ ਇਹ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਇਸ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੂੰ ਹਿੰਸਾ ਦਾ ਸਾਹਮਣਾ ਨਾ ਕਰਨਾ ਪਵੇ। ਪਿਛਲੇ ਸਾਲ 17 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਮਲਿੰਗੀ ਭਾਈਚਾਰੇ ਦੇ ਮੁੱਦਿਆਂ ’ਤੇ ਗੌਰ ਕਰਨ ਲਈ ਉੱਚ-ਤਾਕਤੀ ਕਮੇਟੀ ਬਣਾਉਣ ਲਈ ਕਿਹਾ ਸੀ। ਕਮੇਟੀ ਇਸ ਭਾਈਚਾਰੇ ਨਾਲ ਸੰਬੰਧਤ ਮੁੱਦਿਆਂ ਦੀ ਘੋਖ ਕਰੇਗੀ ਅਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਮਲਿੰਗੀ ਭਾਈਚਾਰੇ ਤੱਕ ਸਮਾਨ ਅਤੇ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਦਮਾਂ ਦਾ ਸੁਝਾਅ ਦੇਵੇਗੀ। ਇਹ ਕਮੇਟੀ ਚੁੱਕੇ ਜਾਣ ਵਾਲੇ ਕਦਮਾਂ ਦੀ ਵੀ ਜਾਂਚ ਕਰੇਗੀ ਤਾਂ ਜੋ ਸਮਲਿੰਗੀ ਭਾਈਚਾਰੇ ਨੂੰ ਹਿੰਸਾ, ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੇਂਦਰੀ ਗ੍ਰਹਿ ਸਕੱਤਰ, ਵਿਧਾਨਕ ਸਕੱਤਰ, ਸਿਹਤ ਸਕੱਤਰ, ਮਹਿਲਾ ਤੇ ਬਾਲ ਵਿਕਾਸ ਸਕੱਤਰ ਅਤੇ ਸਮਾਜਕ ਨਿਆਂ ਤੇ ਅਧਿਕਾਰਤਾ ਸਕੱਤਰ ਇਸ ਕਮੇਟੀ ਦੇ ਮੈਂਬਰ ਹਨ।

LEAVE A REPLY

Please enter your comment!
Please enter your name here