ਕੇਜਰੀਵਾਲ ’ਤੇ ਅੰਬਾਂ ਦੇ ਆਹੂ ਲਾਹੁਣ ਦਾ ਦੋਸ਼

0
137

ਨਵੀਂ ਦਿੱਲੀ : ਆਬਕਾਰੀ ਘਪਲੇ ਦੇ ਮਾਮਲੇ ’ਚ ਗਿ੍ਰਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਹਰ ਰੋਜ਼ ਅੰਬ ਅਤੇ ਮਠਿਆਈਆਂ ਜ਼ਿਆਦਾ ਖਾ ਰਹੇ ਹਨ ਤਾਂ ਜੋ ਮੈਡੀਕਲ ਜ਼ਮਾਨਤ ਦਾ ਆਧਾਰ ਬਣਾਇਆ ਜਾ ਸਕੇ। ਇਹ ਦਾਅਵਾ ਵੀਰਵਾਰ ਇਥੇ ਈ ਡੀ ਨੇ ਸਪੈਸ਼ਲ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਕੀਤਾ। ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਕੇਜਰੀਵਾਲ ਦੇ ਖੁਰਾਕ ਚਾਰਟ ਸਮੇਤ ਮਾਮਲੇ ’ਚ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਈਡੀ ਨੇ ਕਿਹਾ ਕਿ ਕੇਜਰੀਵਾਲ ਰੋਜ਼ਾਨਾ ਆਲੂ ਪੂਰੀ, ਅੰਬ, ਮਠਿਆਈਆਂ ਖਾ ਰਹੇ ਹਨ। ਅਜਿਹਾ ਮੈਡੀਕਲ ਜ਼ਮਾਨਤ ਲਈ ਆਧਾਰ ਬਣਾਉਣ ਲਈ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here