ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਚੋਣ ਬਾਂਡ ਨਾਲ ਸੰਬੰਧਤ ਮਾਮਲੇ ਦਾ ਹਵਾਲਾ ਦਿੰਦਿਆਂ ਸ਼ਨੀਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ’ਚ ਭਿ੍ਰਸ਼ਟਾਚਾਰ ਦਾ ਸਕੂਲ ਚਲਾ ਰਹੇ ਹਨ, ਜਿੱਥੇ ਉਹ ਖੁਦ ਪੂਰਾ ਭਿ੍ਰਸ਼ਟਾਚਾਰ ਵਿਗਿਆਨ ਵਿਸ਼ੇ ਤਹਿਤ ਚੰਦੇ ਦੇ ਕਾਰੋਬਾਰ ਸਮੇਤ ਹਰੇਕ ਅਧਿਆਏ ਨੂੰ ਵਿਸਥਾਰ ਨਾਲ ਪੜ੍ਹਾ ਰਹੇ ਹਨ, ਜਿਵੇਂ ਕਿ ਕਿਵੇਂ ਛਾਪੇਮਾਰੀ ਰਾਹੀਂ ਚੰਦਾ ਵਸੂਲਿਆ ਜਾਂਦਾ ਹੈ, ਕਿਵੇਂ ਚੰਦਾ ਲੈਣ ਤੋਂ ਬਾਅਦ ਠੇਕੇ ਵੰਡੇ ਜਾਂਦੇ ਹਨ, ਕਿਵੇਂ ਭਿ੍ਰਸ਼ਟਾਚਾਰੀਆਂ ਨੂੰ ਸਾਫ ਕਰਨ ਲਈ ਵਾਸ਼ਿੰਗ ਮਸ਼ੀਨ ਦਾ ਕੰਮ ਹੁੰਦਾ ਹੈ, ਏਜੰਸੀਆਂ ਨੂੰ ਵਸੂਲੀ ਏਜੰਟ ਬਣਾ ਕੇ ਕਿਵੇਂ ਜ਼ਮਾਨਤ ਤੇ ਜੇਲ੍ਹ ਦੀ ਖੇਡ ਖੇਡੀ ਜਾਂਦੀ ਹੈ।


