ਇਜ਼ਰਾਈਲ ਨੇ ਅਲ ਜਜ਼ੀਰਾ ਚੈਨਲ ’ਤੇ ਪਾਬੰਦੀ ਲਾਈ

0
149

ਤੇਲ ਅਵੀਵ : ਇਜ਼ਰਾਈਲ ਕੈਬਨਿਟ ਨੇ ਅਲ ਜਜ਼ੀਰਾ ਟੀ ਵੀ ਚੈਨਲ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਚੈਨਲ ਕਤਰ ਦਾ ਹੈ, ਜਿਸ ਨੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਕਰਾ ਕੇ ਇਜ਼ਰਾਈਲੀ ਬੰਦੀਆਂ ਨੂੰ ਛੁਡਾਉਣ ਵਿਚ ਮਦਦ ਕੀਤੀ ਸੀ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਅਲ ਜਜ਼ੀਰਾ ਦੇ ਦਫਤਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾ ਦੋਸ਼ ਲਾਇਆ ਕਿ ਅਲ ਜਜ਼ੀਰਾ ਦਹਿਸ਼ਤਗਰਦਾਂ ਦਾ ਚੈਨਲ ਹੈ ਤੇ ਪੱਖਪਾਤੀ ਰਿਪੋਰਟਿੰਗ ਕਰਦਾ ਹੈ। ਉਸ ਨੇ ਇਜ਼ਰਾਈਲ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾ ਕਿਹਾ ਕਿ ਚੈਨਲ ਨੇ ਇਜ਼ਰਾਈਲ ਖਿਲਾਫ ਹਿੰਸਾ ਭੜਕਾਉਣ ਦਾ ਕੰਮ ਕੀਤਾ ਹੈ। ਅਲ ਜਜ਼ੀਰਾ ’ਤੇ ਰੋਕ ਲਾਉਣ ਲਈ ਸੰਸਦ ਨੇ ਅਪ੍ਰੈਲ ਵਿਚ ਕਾਨੂੰਨ ਪਾਸ ਕੀਤਾ ਸੀ। ਇਜ਼ਰਾਈਲ ਸਰਕਾਰ ਦੀ ਸੋਚ ਹੈ ਕਿ ਅਲ ਜਜ਼ੀਰਾ ਨੇ ਹਮੇਸ਼ਾ ਹਮਾਸ ਤੇ ਫਲਸਤੀਨ ਪੱਖੀ ਸਟੈਂਡ ਲਿਆ ਹੈ, ਹਾਲਾਂਕਿ ਚੈਨਲ ਇਸ ਦਾ ਖੰਡਨ ਕਰਦਾ ਆਇਆ ਹੈ।

LEAVE A REPLY

Please enter your comment!
Please enter your name here