ਫਾਰੂਖਾਬਾਦ (ਯੂ ਪੀ) : ਫਰੂਖਾਬਾਦ ਸੰਸਦੀ ਹਲਕੇ ’ਚ ਪੈਂਦੇ ਏਟਾ ਜ਼ਿਲ੍ਹੇ ਦੇ ਪੋਲਿੰਗ ਬੂਥ ’ਤੇ 17 ਸਾਲਾ ਨਾਬਾਲਗ ਨੂੰ ਭਾਜਪਾ ਉਮੀਦਵਾਰ ਦੇ ਹੱਕ ’ਚ 7 ਵਾਰ ਜਾਲ੍ਹੀ ਵੋਟਾਂ ਪਾਉਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਹੈ। ਸੰਬੰਧਤ ਪੋਲਿੰਗ ਸਟੇਸ਼ਨ ਦੀ ਪੋਲਿੰਗ ਟੀਮ ਦੇ ਸਾਰੇ ਮੈਂਬਰਾਂ ਨੂੰ ਮੁਅੱਤਲ ਕਰਨ ਅਤੇ ਸੰਬੰਧਤ ਪੋਲਿੰਗ ਸਟੇਸ਼ਨ ’ਤੇ ਮੁੜ ਪੋਲਿੰਗ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਵੀਡੀਓ ਨੂੰ ਐੱਕਸ ’ਤੇ ਸਾਂਝਾ ਕੀਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਬਿਆਨ ਸਾਂਝਾ ਕਰਦਿਆਂ ਕਿਹਾਆਪਣੀ ਹਾਰ ਨੂੰ ਸਾਹਮਣੇ ਦੇਖ ਕੇ ਭਾਜਪਾ ਲੋਕਾਂ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਹੈ ਤੇ ਸਰਕਾਰੀ ਤੰਤਰ ’ਤੇ ਦਬਾਅ ਪਾ ਕੇ ਲੋਕਤੰਤਰ ਨੂੰ ਲੁੱਟਣਾ ਚਾਹੁੰਦੀ ਹੈ।



