ਨੇਵੀ ਲੜਾਈ ਲਈ ਹਰ ਸਮੇਂ ਤਿਆਰ ਰਹੇ : ਐਡਮਿਰਲ ਤਿ੍ਰਪਾਠੀ

0
160

ਨਵੀਂ ਦਿੱਲੀ : ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤਿ੍ਰਪਾਠੀ ਨੇ ਕਿਹਾ ਹੈ ਕਿ ਹਿੰਦ ਮਹਾਸਾਗਰ ’ਚ ਚੀਨ ਦੀ ਆਪਣਾ ਅਸਰ ਵਧਾਉਣ ਦੀ ਕੋਸ਼ਿਸ਼ ਅਤੇ ਲਾਲ ਸਾਗਰ ’ਚ ਸੰਵੇਦਨਸ਼ੀਲ ਸਥਿਤੀ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੂੰ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਜਲ ਸੈਨਾ ਹੈੱਡਕੁਆਰਟਰ ਵਿਖੇ ਤਾਇਨਾਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਨੇ ਰਣਨੀਤਕ ਸਮੁੰਦਰੀ ਖੇਤਰ ’ਚ ਮੌਜੂਦਾ ਸੁਰੱਖਿਆ ਮਾਹੌਲ ਅਤੇ ਜਲ ਸੈਨਾ ਵੱਲੋਂ ਸੰਭਾਵੀ ਕਾਰਵਾਈਆਂ ਬਾਰੇ ਚਰਚਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਉਦੇਸ਼ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ, ਕਿਸੇ ਵੀ ਸਮੇਂ, ਕਿਤੇ ਵੀ, ਕਿਸੇ ਵੀ ਤਰੀਕੇ ਨਾਲ ਲੜਨ ਲਈ ਤਿਆਰ ਰਹਿਣਾ ਹੈ।

LEAVE A REPLY

Please enter your comment!
Please enter your name here