ਢਿੱਗਾਂ ਡਿੱਗਣ ਨਾਲ 670 ਮੌਤਾਂ

0
166

ਮੈਲਬਰਨ : ਕੌਮਾਂਤਰੀ ਪਰਵਾਸ ਸੰਸਥਾ ਨੇ ਐਤਵਾਰ ਅੰਦਾਜ਼ਾ ਲਗਾਇਆ ਕਿ ਪਾਪੂਆ ਨਿਊ ਗਿਨੀ ’ਚ ਵੱਡੀ ਪੱਧਰ ’ਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਸੀ ਕਿ 100 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ ਹੈ।
ਦੱਖਣੀ ਪ੍ਰਸ਼ਾਂਤ ਦੀਪ ਰਾਸ਼ਟਰ ’ਚ ਸੰਯੁਕਤ ਰਾਸ਼ਟਰ ਪਰਵਾਸ ਏਜੰਸੀ ਦੇ ਮਿਸ਼ਨ ਮੁਖੀ ਸੇਰਹਾਨ ਐਕਟੋਪ੍ਰਾਕ ਨੇ ਕਿਹਾ ਕਿ ਮੌਤਾਂ ਦਾ ਸੋਧਿਆ ਹੋਇਆ ਅੰਕੜਾ ਯਮਬਲੀ ਪਿੰਡ ਅਤੇ ਐਂਗਾ ਪ੍ਰਾਂਤ ਦੇ ਅਧਿਕਾਰੀਆਂ ਦੀ ਇਸ ਗਿਣਤੀ ’ਤੇ ਆਧਾਰਤ ਹੈ ਕਿ ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ 150 ਤੋਂ ਵੱਧ ਮਕਾਨ ਦੱਬ ਗਏ ਹਨ ਜਦਕਿ ਪਹਿਲਾਂ 60 ਮਕਾਨ ਦੱਬਣ ਦਾ ਅਨੁਮਾਨ ਲਗਾਇਆ ਗਿਆ ਸੀ। ਐਕਟੋਪ੍ਰਾਕ ਨੇ ਕਿਹਾ ਕਿ ਉਹ ਅਨੁਮਾਨ ਲਗਾ ਰਹੇ ਹਨ ਕਿ 670 ਤੋਂ ਵੱਧ ਲੋਕ ਮਿੱਟੀ ਹੇਠ ਦੱਬੇ ਹਨ। ਐਤਵਾਰ ਤੱਕ ਸਿਰਫ ਪੰਜ ਲਾਸ਼ਾਂ ਅਤੇ ਇਕ ਹੋਰ ਵਿਅਕਤੀ ਦਾ ਇਕ ਪੈਰ ਬਰਾਮਦ ਕੀਤਾ ਗਿਆ ਸੀ।

LEAVE A REPLY

Please enter your comment!
Please enter your name here