ਮਨੀਪੁਰ ਦੇ ਹਿੰਸਾਗ੍ਰਸਤ ਜ਼ਿਲ੍ਹਿਆਂ ’ਚ 70 ਤੋਂ ਵੱਧ ਘਰ ਅੱਗ ਹਵਾਲੇ

0
146

ਇੰਫਾਲ : ਅਸਾਮ ਦੀ ਸਰਹੱਦ ’ਤੇ ਸਥਿਤ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਭਾਰੀ ਤਣਾਅ ਵਿਚਾਲੇ ਇੱਕ ਭਾਈਚਾਰੇ ਵਿਸ਼ੇਸ਼ ਦੇ 70 ਤੋਂ ਜ਼ਿਆਦਾ ਘਰ ਸਾੜ ਦਿੱਤੇ ਗਏ। ਅਧਿਕਾਰੀਆਂ ਨੇ ਸ਼ਨੀਵਾਰ ਦੱਸਿਆ ਕਿ ਇਲਾਕੇ ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਮਨੀਪੁਰ ਪੁਲਸ ਦੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਜਿਰੀਬਾਮ ’ਚ ਵੀਰਵਾਰ ਰਾਤ ਸ਼ੱਕੀ ਹਥਿਆਰਬੰਦ ਹਮਲਾਵਰਾਂ ਵੱਲੋਂ 59 ਸਾਲਾ ਸੋਈਬਾਮ ਸਰਤਕੁਮਾਰ ਸਿੰਘ ਦੀ ਹੱਤਿਆ ਤੋਂ ਬਾਅਦ ਜਿਰੀਬਾਮ ਅਤੇ ਗੁਆਂਢੀ ਤਾਮੇਂਲਗਲੌਂਗ ਜ਼ਿਲ੍ਹੇ ’ਚ ਕਰਫਿਊ ਲਾ ਦਿੱਤਾ ਗਿਆ। ਪੁਲਸ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਇੰਫਾਲ ’ਚ ਦੱਸਿਆ ਕਿ ਕਥਿਤ ਤੌਰ ’ਤੇ ਹਥਿਆਰਬੰਦ ਹਮਲਾਵਰਾਂ ਨੇ ਜਿਰੀਬਾਮ ਜ਼ਿਲ੍ਹੇ ਦੇ ਲਾਮਤਾਈ ਖੁਨੋਊ, ਦਿਬੋਂਗ ਖੁਨਾਊ, ਨੁਨਖਲ ਅਤੇ ਬੇਗਰਾ ਪਿੰਡਾਂ ’ਚ ਇੱਕ ਵਿਸ਼ੇਸ਼ ਭਾਈਚਾਰੇ ਦੇ ਘਰਾਂ ਨੂੰ ਸਾੜ ਦਿੱਤਾ। ਮੈਤੋਈ ਭਾਈਚਾਰਾ ਦੇ ਸੋਇਬਾਮ ਸਰਤਕੁਮਾਰ ਸਿੰਘ ਦੀ ਹੱਤਿਆ ਤੋਂ ਬਾਅਦ ਹਿੰਸਾ ਭੜਕਣ ’ਤੇ ਭਾਈਚਾਰੇ ਦੇ 200 ਤੋਂ ਵੱਧ ਲੋਕਾਂ ਨੇ ਨਵੇਂ ਬਣੇ ਰਾਹਤ ਕੈਂਪ ’ਚ ਸ਼ਰਨ ਲਈ ਹੈ।

LEAVE A REPLY

Please enter your comment!
Please enter your name here