ਕੋਪੇਨਹੇਗਨ : ਕੇਂਦਰੀ ਕੋਪੇਨਹੇਗਨ ’ਚ ਇਕ ਵਿਅਕਤੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ।ਪੁਲਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।ਇਸ ਘਟਨਾ ’ਚ 39 ਸਾਲਾ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ।ਇਹ ਹਮਲਾ ਯੂਰਪੀਅਨ ਯੂਨੀਅਨ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਹੈ। ਯੂਰਪੀਅਨ ਯੂਨੀਅਨ ਦੀਆਂ ਚੋਣਾਂ 9 ਜੂਨ ਨੂੰ ਹੋਣੀਆਂ ਹਨ। ਡੈਨਿਸ਼ ਪ੍ਰਧਾਨ ਮੰਤਰੀ ਫਰੈਡਰਿਕਸਨ ਸੋਸ਼ਲ ਡੈਮੋਕੇ੍ਰਟਿਕ ਯੂਰਪੀਅਨ ਸੰਘ ਦੇ ਪ੍ਰਮੁੱਖ ਉਮੀਦਵਾਰ �ਿਸਟੇਲ ਸ਼ਾਲਡੇਮੋਸ ਦੇ ਨਾਲ ਪ੍ਰਚਾਰ ਕਰ ਰਹੀ ਹੈ। ਘਟਨਾ ਸਮੇਂ ਉਹ ਪ੍ਰਚਾਰ ਤੋਂ ਵਾਪਸ ਘਰ ਜਾ ਰਹੀ ਸੀ।



