ਰਾਮੋਜੀ ਸਮੂਹ ਦੇ ਚੇਅਰਮੈਨ ਰਾਮੋਜੀ ਰਾਓ ਦਾ ਦੇਹਾਂਤ

0
204

ਹੈਦਰਾਬਾਦ : ਖ਼ਬਰਾਂ ਅਤੇ ਮਨੋਰੰਜਨ ਦੀ ਦੁਨੀਆ ’ਚ ਵੱਡੇ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਮਸ਼ਹੂਰ ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਸ਼ਨੀਵਾਰ ਸਵੇਰੇ ਇੱਥੇ ਹਸਪਤਾਲ ’ਚ ਦੇਹਾਂਤ ਹੋ ਗਿਆ।ਉਹ 88 ਸਾਲ ਦੇ ਸਨ। ਰਾਮੋਜੀ ਰਾਓ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ 5 ਜੂਨ ਨੂੰ ਇੱਥੋਂ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸ਼ਨੀਵਾਰ ਤੜਕੇ 4.50 ਵਜੇ ਉਨ੍ਹਾ ਦੀ ਮੌਤ ਹੋ ਗਈ। ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾ ਦੇ ਨਿਵਾਸ ਸਥਾਨ ’ਤੇ ਲਿਆਂਦਾ ਗਿਆ। ਰਾਓ ਨੇ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਅਖ਼ਬਾਰ ‘ਈਨਾਡੂ’ ਅਤੇ ਟੀ ਵੀ ਚੈਨਲ ਸਮੂਹ ਸ਼ੁਰੂ ਕਰਕੇ ਮੀਡੀਆ ਉਦਯੋਗ ’ਚ ਕ੍ਰਾਂਤੀ ਲਿਆ ਦਿੱਤੀ ਸੀ।ਉਨ੍ਹਾ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ।ਉਨ੍ਹਾ ਦੇ ਪਰਵਾਰ ’ਚ ਪਤਨੀ ਤੇ ਪੁੱਤਰ ਹੈ।

LEAVE A REPLY

Please enter your comment!
Please enter your name here