ਬੈਂਕ ’ਚੋਂ 15 ਲੱਖ ਲੁੱਟ ਕੇ ਲੈ ਗਏ

0
140

ਖੰਨਾ (ਸੁਖਵਿੰਦਰ ਸਿੰਘ ਭਾਦਲਾ, ਪਰਮਿੰਦਰ ਸਿੰਘ ਮੋਨੂੰ)
ਮੰਗਲਵਾਰ ਦੁਪਹਿਰ ਕਰੀਬ ਢਾਈ ਵਜੇ ਬੀਜਾ ਤੋਂ ਸਮਰਾਲਾ ਰੋਡ ਸਥਿਤ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਬਰਾਂਚ ’ਚੋਂ ਤਿੰਨ ਅਣਪਛਾਤੇ ਲੁਟੇਰੇ ਗੰਨ ਪੁਆਇੰਟ ’ਤੇ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਦੁਪਹਿਰ ਢਾਈ ਵਜੇ ਤਿੰਨ ਲੁਟੇਰੇ ਮੂੰਹ ਢੱਕ ਕੇ ਬੈਂਕ ਵਿੱਚ ਦਾਖਲ ਹੋਏ ਅਤੇ ਗੰਨਮੈਨ ਨਾਲ ਹੱਥੋਪਾਈ ਕਰਨ ਤੋਂ ਬਾਅਦ ਸਟਾਫ ਨੂੰ ਬੰਧਕ ਬਣਾ ਕੇ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਲੈ ਗਏ। ਲੁਟੇਰਿਆਂ ਬੈਂਕ ਦੇ ਗੰਨਮੈਨ ਦੀ ਬੰਦੂਕ ਵੀ ਖੋਹ ਲਈ। ਸਮਰਾਲਾ ਪੁਲਸ ਦੀ ਟੀਮ ਅਤੇ ਖੰਨਾ ਦੇ ਐੱਸ ਐੱਸ ਪੀ ਅਵਨੀਤ ਕਾਂਡਲ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।ਬੈਂਕ ਦੇ ਗੰਨਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਪਹਿਲਾਂ ਇੱਕ ਅਣਪਛਾਤੇ ਨੂੰ ਕਿਹਾ ਕਿ ਆਪਣੇ ਮੂੰਹ ਤੋਂ ਕੱਪੜਾ ਹਟਾ ਲਵੇ, ਕਿਉਕਿ ਬੈਂਕ ਵਿੱਚ ਮੂੰਹ ਢੱਕ ਕੇ ਨਹੀਂ ਰੱਖ ਸਕਦੇ। ਇਸ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਨੇ ਮੈਨੂੰ ਜੱਫਾ ਪਾ ਲਿਆ ਤੇ ਮੇਰੀ ਬੰਦੂਕ ਖੋਹ ਲਈ। ਇਸ ਦਰਮਿਆਨ ਉਸ ਦੇ ਨਾਲ ਆਏ ਦੋ ਲੁਟੇਰਿਆ ਨੇ ਆਪਣੇ ਹਥਿਆਰਾਂ ਦੇ ਦਮ ’ਤੇ ਸਟਾਫ ਨੂੰ ਡਰਾ-ਧਮਕਾ ਕੇ ਬੈਂਕ ’ਚੋਂ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਮੇਰੀ ਬੰਦੂਕ ਨੂੰ ਵੀ ਬੈਂਕ ਦੀ ਬਰਾਂਚ ਦੇ ਬਾਹਰ ਸੁੱਟ ਗਏ। ਖੰਨਾ ਦੇ ਐੱਸ ਐੱਸ ਪੀ ਅਮਨੀਤ ਕੌਂਡਲ ਨੇ ਕਿਹਾ ਕਿ ਜਲਦ ਹੀ ਲੁੱਟ ਦੀ ਘਟਨਾ ਨੂੰ ਸੁਲਝਾ ਲਿਆ ਜਾਵੇਗਾ।

LEAVE A REPLY

Please enter your comment!
Please enter your name here