ਹੁਸ਼ਿਆਰਪੁਰ : ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਤੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ਮੰਗਲਵਾਰ ਅਚਾਨਕ ਪਹੁੰਚੇ। ਬਾਜਵਾ ਦੇ ਪਹੁੰਚਦੇ ਹੀ ਸ਼ਹਿਰ ’ਚ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਅਰੋੜਾ ਦੇ ਘਰ ਅੰਦਰ ਹੋਰ ਕਿਸੇ ਨੂੰ ਜਾਣ ਤੋਂ ਰੋਕਣ ਲਈ ਦਰਵਾਜੇ ਬੰਦ ਕਰ ਦਿੱਤੇ ਗਏ।



