ਪਿ੍ਰਅੰਕਾ ਲੜਦੀ ਤਾਂ ਮੋਦੀ ਨੂੰ ਹਰਾ ਦਿੰਦੀ : ਰਾਹੁਲ

0
161

ਰਾਏ ਬਰੇਲੀ : ਰਾਹੁਲ ਗਾਂਧੀ ਨੇ ਮੰਗਲਵਾਰ ਕਿਹਾ ਕਿ ਜੇ ਉਨ੍ਹਾ ਦੀ ਭੈਣ ਪਿ੍ਰਅੰਕਾ ਗਾਂਧੀ ਵਾਰਾਨਸੀ ਤੋਂ ਚੋਣ ਲੜੀ ਹੁੰਦੀ ਤਾਂ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡੇ ਫਰਕ ਨਾਲ ਹਰਾ ਦੇਣਾ ਸੀ। (ਮੋਦੀ ਇਕ ਲੱਖ 60 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕਰਨ ਤੋਂ ਪਹਿਲਾਂ ਕਾਂਗਰਸ ਉਮੀਦਵਾਰ ਅਜੈ ਰਾਇ ਤੋਂ ਪਿੱਛੜ ਵੀ ਗਏ ਸਨ।)
ਰਾਏ ਬਰੇਲੀ ਤੋਂ ਜਿੱਤਣ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨ ਪੁੱਜੇ ਰਾਹੁਲ ਨੇ ਕਿਹਾਵਾਰਾਨਸੀ ਮੇਂ ਜਾਨ ਬਚਾ ਕੇ ਨਿਕਲੇ ਹੈਂ ਪ੍ਰਧਾਨ ਮੰਤਰੀ। ਪਿ੍ਰਅੰਕਾ ਚੋਣ ਲੜੀ ਹੁੰਦੀ ਤੰ ਦੋ-ਤਿੰਨ ਲੱਖ ਵੋਟਾਂ ਨਾਲ ਹਰਾ ਦੇਣਾ ਸੀ। ਰਾਹੁਲ ਨੇ ਚੋਣ ਮੁਹਿੰਮ ਦੌਰਾਨ ਮਿਲਵਰਤਨ ਲਈ ਸਮਾਜਵਾਦੀ ਪਾਰਟੀ ਦੇ ਹਰ ਵਰਕਰ ਦਾ ਧੰਨਵਾਦ ਕੀਤਾ। ਪਹਿਲਾਂ ਗੱਠਜੋੜ ਹੁੰਦੇ ਸਨ ਪਰ ਨਾਮਿਲਵਰਤਨ ਦੀਆਂ ਸ਼ਿਕਾਇਤਾਂ ਰਹਿੰਦੀਆਂ ਸਨ। ਐਤਕੀਂ ਦੇਸ਼-ਭਰ ਵਿਚ ਗੱਠਜੋੜ ਵਧੀਆ ਚੱਲਿਆ। ਅਜਿਹਾ ਇਸ ਕਰਕੇ ਸੰਭਵ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਸੰਵਿਧਾਨ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਹਿਲੀ ਵਾਰ ਦੇਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਖੁੱਲ੍ਹ ਕੇ ਨਫਰਤ ਤੇ ਹਿੰਸਾ ਦੀ ਸਿਆਸਤ ਖੇਡੀ। ਇਹ ਭਾਰਤ ਦੇ ਕਲਚਰ ਤੇ ਧਰਮ ਦੇ ਖਿਲਾਫ ਸੀ।
ਇਸ ਮੌਕੇ ਪਿ੍ਰਅੰਕਾ ਗਾਂਧੀ ਨੇ ਵੀ ਔਖੀਆਂ ਹਾਲਤਾਂ ਵਿਚ ਲੜਨ ਲਈ ਪਾਰਟੀ ਵਰਕਰਾਂ ਦੀ ਸ਼ਲਾਘਾ ਕੀਤੀ ਤੇ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਚੋਣ ਜਿਤਾਈ।

LEAVE A REPLY

Please enter your comment!
Please enter your name here