ਝਾਰਖੰਡ ਦੇ ਲੋਕ ਭਾਜਪਾ ਨੂੰ ਨਹੀਂ ਬਖਸ਼ਣਗੇ : ਸੋਰੇਨ

0
233

ਰਾਂਚੀ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸ਼ਨੀਵਾਰ ਕਿਹਾ ਕਿ ਅਸੈਂਬਲੀ ਚੋਣਾਂ ਮਗਰੋਂ ਭਾਜਪਾ ਸੂਬੇ ਵਿੱਚੋਂ ਸਾਫ ਹੋ ਜਾਵੇਗੀ। ਮਨੀ ਲਾਂਡਰਿੰਗ ਕੇਸ ਵਿਚ ਸ਼ੁੱਕਰਵਾਰ ਜ਼ਮਾਨਤ ਮਿਲਣ ਮਗਰੋਂ ਬਿਰਸਾ ਮੁੰਡਾ ਜੇਲ੍ਹ ’ਚੋਂ ਰਿਹਾਅ ਹੋਏ ਸੋਰੇਨ ਨੇ ਆਪਣੀ ਰਿਹਾਇਸ਼ ’ਤੇ ਝਾਰਖੰਡ ਮੁਕਤੀ ਮੋਰਚਾ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਜੇਲ੍ਹ ਵਿਚ ਡੱਕਣ ਦੀ ਸਾਜ਼ਿਸ਼ ਘੜਨ ਵਾਲਿਆਂ ਖਿਲਾਫ ਵਿਦਰੋਹ ਹੋਵੇਗਾ ਤੇ ਝਾਰਖੰਡ ਦੇ ਲੋਕ ਭਾਜਪਾ ਨੂੰ ਨਹੀਂ ਬਖਸ਼ਣਗੇ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾਭਾਜਪਾ ਦੇ ਤਾਬੂਤ ’ਚ ਆਖਰੀ ਕਿੱਲ ਗੱਡਣ ਦਾ ਸਮਾਂ ਆ ਗਿਆ ਹੈ ਤੇ ਆਉਂਦੇ ਦਿਨਾਂ ’ਚ ਭਾਜਪਾ ਝਾਰਖੰਡ ’ਚੋਂ ਸਾਫ ਹੋ ਜਾਵੇਗੀ।

LEAVE A REPLY

Please enter your comment!
Please enter your name here