ਚੰਡੀਗੜ੍ਹ (�ਿਸ਼ਨ ਗਰਗ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗਰੀਬਾਂ ਦੇ ਹਿੱਤ ਵਿਚ ਅਨੇਕ ਫੈਸਲੇ ਕੀਤੇ ਹਨ। ਸੂਬੇ ਵਿਚ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਆਉਣ ਵਾਲੇ ਸਮੇਂ ’ਚ ਸੂਬੇ ਵਿਚ 50 ਹਜ਼ਾਰ ਹੋਰ ਭਰਤੀਆਂ ਕੀਤੀਆਂ ਜਾਣਗੀਆਂ।ਉਹ ਜ਼ਿਲ੍ਹਾ ਕਰਨਾਲ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਸੈਨੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਗਰੀਬਾਂ ਨੂੰ 100-100 ਗਜ਼ ਦੇ ਪਲਾਟ ਦੇਣ ਦਾ ਸਿਰਫ ਵਾਅਦਾ ਕੀਤਾ, ਨਾ ਪਲਾਟਾਂ ਦੇ ਕਾਗਜ ਦਿੱਤੇ ਅਤੇ ਨਾ ਕਬਜ਼ਾ, ਜਦੋਂ ਕਿ ਸਾਡੀ ਸਰਕਾਰ ਨੇ ਅਜਿਹੇ 20 ਹਜ਼ਾਰ ਲੋਕਾਂ ਨੁੰ ਪਲਾਟਾਂ ਦਾ ਕਬਜ਼ਾ ਵੀ ਦਿੱਤਾ ਅਤੇ ਕਾਗਜ ਵੀ। ਜੋ ਬਚ ਗਏ ਹਨ ਉਨ੍ਹਾਂ ਨੂੰ ਵੀ ਪਲਾਟ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਇਕ ਕਿਲੋਮੀਟਰ ਤਕ ਦੇ ਕੁਨੈਕਸ਼ਨ ਧਾਰਕਾਂ ਨੂੰ ਬਿਜਲੀ ਸਰਚਾਰਜ ਨਹੀਂ ਦੇਣਾ ਪਵੇਗਾ। ਜਿੰਨ੍ਹੇ ਯੂਨਿਟ ਖਪਤ ਹੋਵੇਗੀ ਉਸੀ ਦਾ ਬਿੱਲ ਭਰਨਾ ਪਵੇਗਾ। ਇਕ ਮਹੀਨੇ ਤਕ ਖਪਤਕਾਰ ਦੇ ਬਾਹਰ ਜਾਣ ’ਤੇ ਉਸ ਦਾ ਬਿੱਲ ਜੀਰੋ ਆਵੇਗਾ। ਇੰਨ੍ਹਾਂ ਹੀ ਨਹੀਂ, ਸਰਕਾਰ ਨੇ 1.80 ਲੱਖ ਰੁਪਏ ਸਾਲਾਨਾ ਤੋਂ ਘੱਟ ਆਮਨ ਵਾਲੇ ਖਪਤਕਾਰਾਂ ਦੇ ਘਰਾਂ ਦੀ ਛੱਤਾਂ ’ਤੇ 2 ਕਿਲੋਵਾਟ ਸਮਰੱਥਾ ਦੇ ਸੋਲਰ ਪੈਨਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਾਂਗਰਸ ’ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਜਿੰਨ੍ਹਾਂ ਦੇ ਵਹੀ ਖਾਤੇ ਖਰਾਬ ਹਨ ਉਹੀ ਦੂਜਿਆਂ ਦਾ ਹਿਸਾਬ ਪੁੱਛ ਰਹੇ ਹਨ।ਇਸ ਮੌਕੇ ’ਤੇ ਵਿਧਾਇਕ ਹਰਵਿੰਦਰ ਕਲਿਆਣ, ਮੁੱਖ ਮੰਤਰੀ ਦੇ ਓ ਐੱਸ ਡੀ ਸੰਜੈ ਬਠਲਾ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਐੱਸ ਪੀ ਮੋਹਿਤ ਹਾਂਡਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।


