ਨੀਟ ਮਾਮਲੇ ’ਚ ਲੋਕ ਸਭਾ ’ਚ ਹੰਗਾਮਾ

0
125

ਨਵੀਂ ਦਿੱਲੀ : ਬਜਟ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਲੋਕ ਸਭਾ ’ਚ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ-ਯੂ ਜੀ ਪੇਪਰ ’ਚ ਗੜਬੜੀ ਦੇ ਵਿਵਾਦਪੂਰਨ ਮੁੱਦੇ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦੌਰਾਨ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਹਮੋ-ਸਾਹਮਣੇ ਹੋ ਗਏ। ਰਾਹੁਲ ਗਾਂਧੀ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ-ਮੰਤਰੀ ਨੇ ਖੁਦ ਨੂੰ ਛੱਡ ਕੇ ਬਾਕੀ ਸਭ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾ ਨੂੰ ਇੱਥੇ ਸਮਝ ਨਹੀਂ ਆ ਰਹੀ ਕਿ ਹੋ ਕੀ ਰਿਹਾ ਹੈ। ਲੱਖਾਂ ਵਿਦਿਆਰਥੀ ਫਿਕਰਮੰਦ ਹਨ ਅਤੇ ਮੰਨਦੇ ਹਨ ਕਿ ਭਾਰਤੀ ਪ੍ਰੀਖਿਆ ਪ੍ਰਣਾਲੀ ਇੱਕ ਧੋਖਾਧੜੀ ਹੈ। ਲੱਖਾਂ ਲੋਕ ਵਿਸ਼ਵਾਸ ਕਰਦੇ ਹਨ ਕਿ ਜੇ ਤੁਸੀਂ ਅਮੀਰ ਹੋ ਅਤੇ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਪ੍ਰੀਖਿਆ ਪ੍ਰਣਾਲੀ ਖਰੀਦ ਸਕਦੇ ਹੋ। ਇਹ ਪ੍ਰਣਾਲੀਗਤ ਮੁੱਦਾ ਹੈ, ਪਹਿਲਾ ਸਵਾਲ ਇਹ ਹੈ ਕਿ ਇਸ ਨੂੰ ਸਿਸਟਮਿਕ ਪੱਧਰ ’ਤੇ ਹੱਲ ਕਰਨ ਲਈ ਕੀ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here