ਬੰਗਲਾਦੇਸ਼ ’ਚ ਜ਼ਿੰਦਗੀ ਨਾਰਮਲ ਹੋਣ ਲੱਗੀ

0
134

ਢਾਕਾ : ਹਿੰਸਕ ਪ੍ਰਦਰਸ਼ਨਾਂ ਕਾਰਨ ਲੱਗੇ ਚਾਰ ਰੋਜ਼ਾ ਦੇਸ਼-ਵਿਆਪੀ ਕਰਫਿਊ ਵਿਚ ਬੁੱਧਵਾਰ ਢਿੱਲ ਮਿਲਣ ਤੋਂ ਬਾਅਦ ਬੰਗਲਾਦੇਸ਼ ਦੀਆਂ ਸੜਕਾਂ ’ਤੇ ਆਵਾਜਾਈ ਅਤੇ ਚਹਿਲ-ਪਹਿਲ ਮੁੜ ਨਜ਼ਰ ਆਈ। ਨੌਕਰੀਆਂ ’ਚ ਰਿਜ਼ਰਵੇਸ਼ਨ ਵਧਾਉਣ ਖਿਲਾਫ ਪ੍ਰਦਰਸ਼ਨਾਂ ਦੌਰਾਨ ਲੋਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਦੌਰਾਨ ਲਗਭਗ 150 ਲੋਕ ਮਾਰੇ ਗਏ ਸਨ। ਸੁਪਰੀਮ ਕੋਰਟ ਵੱਲੋਂ ਰਿਜ਼ਰਵੇਸ਼ਨ ਦਾ ਸਰਕਾਰੀ ਫੈਸਲੇ ਰੱਦ ਕਰਨ ਤੋਂ ਬਾਅਦ ਦਫਤਰ ਖੁੱਲ੍ਹ ਗਏ ਹਨ ਅਤੇ ਇੰਟਰਨੈੱਟ ਸੁਵਿਧਾਵਾਂ ਚਾਲੂ ਕਰ ਦਿੱਤੀਆਂ ਗਈਆਂ ਹਨ, ਹਾਲਾਂਕਿ ਸੋਸ਼ਲ ਮੀਡੀਆ ’ਤੇ ਰੋਕਾਂ ਜਾਰੀ ਹਨ।

LEAVE A REPLY

Please enter your comment!
Please enter your name here