ਅੱਤਵਾਦੀ ਹਮਲੇ ’ਚ ਮੇਜਰ ਸਮੇਤ 4 ਜਵਾਨ ਜ਼ਖ਼ਮੀ, ਇੱਕ ਸ਼ਹੀਦ

0
88

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਐੱਲ ਓ ਸੀ ਦੇ ਨੇੜੇ ਵਾਲੇ ਜ਼ਿਲ੍ਹੇ ਕੁਪਵਾੜਾ ’ਚ ਸ਼ਨੀਵਾਰ ਸਵੇਰੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਇੱਕ ਜਵਾਨ ਸ਼ਹੀਦ ਹੋ ਗਿਆ ਇਸ ਦੇ ਨਾਲ ਹੀ ਮੇਜਰ ਸਮੇਤ ਤਿੰਨ ਹੋਰ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਮੁਕਾਬਲੇ ’ਚ ਇੱਕ ਅੱਤਵਾਦੀ ਵੀ ਢੇਰ ਕੀਤਾ ਗਿਆ। ਜ਼ਖਮੀ ਸੈਨਿਕਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਾਇਆ ਗਿਆ। ਕੁਪਵਾੜਾ ’ਚ ਇਹ ਪਿਛਲੇ ਇੱਕ ਮਹੀਨੇ ’ਚ ਚੌਥੀ ਅੱਤਵਾਦੀ ਘਟਨਾ ਹੈ।
ਖ਼ਬਰਾਂ ਮੁਤਾਬਕ ਜਵਾਨ ਮੁੱਛਲ ਸੈਕਟਰ ਦੇ ਕੁਮਕਾੜੀ ਇਲਾਕੇ ’ਚ ਤਲਾਸ਼ੀ ਅਪਰੇਸ਼ਨ ਚਲਾ ਰਹੇ ਸਨ, ਉਦੋਂ ਹੀ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੂੰ ਕੁਮਕਾੜੀ ਇਲਾਕੇ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੈਨਿਕਾਂ ਨੇ ਇਹ ਤਲਾਸ਼ੀ ਅਭਿਆਨ ਚਲਾਇਆ।

LEAVE A REPLY

Please enter your comment!
Please enter your name here