ਇਹ ਮੇਰਾ ਅਪਮਾਨ, ਫਿਰ ਕਦੀ ਨਹੀਂ ਜਾਊਂਗੀ : ਮਮਤਾ

0
95

ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਮੀਟਿੰਗ ’ਚੋਂ ਵਾਕਆਊਟ
ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਇੱਥੇ ਹੋ ਰਹੀ ਨੀਤੀ ਆਯੋਗ ਦੀ ਮੀਟਿੰਗ ’ਚੋਂ ਵਾਕਆਊਟ ਕਰ ਦਿੱਤਾ।ਜਿਵੇਂ ਹੀ ਉਨ੍ਹਾ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ।ਉਨ੍ਹਾ ਦੋਸ਼ ਲਾਇਆ ਕਿ 2024-25 ਲਈ ਪੇਸ਼ ਕੀਤੇ ਗਏ ਕੇਂਦਰੀ ਬਜਟ ’ਚ ਸੂਬਿਆਂ ਨਾਲ ਵਿਤਕਰਾ ਕੀਤਾ ਗਿਆ ਹੈ।ਮੀਟਿੰਗ ’ਚੋਂ ਬਾਹਰ ਆਉਣ ਮਗਰੋਂ ਬੈਨਰਜੀ ਨੇ ਕਿਹਾ, ‘ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਬੋਲਣ ਲਈ 20 ਮਿੰਟ ਦਿੱਤੇ ਗਏ, ਜਦਕਿ ਅਸਾਮ, ਗੋਆ, ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੂੰ ਬੋਲਣ ਲਈ 10-12 ਮਿੰਟ ਦਿੱਤੇ ਗਏ। ਮੈਨੂੰ ਪੰਜ ਮਿੰਟਾਂ ਬਾਅਦ ਹੀ ਬੋਲਣ ਤੋਂ ਰੋਕ ਦਿੱਤਾ ਗਿਆ।ਇਹ ਗਲਤ ਹੈ, ਇਸ ਲਈ ਮੈਂ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਈ। ਵਿਰੋਧੀ ਧਿਰ ਵੱਲੋਂ ਮੈਂ ਇਕੱਲੀ ਇੱਥੇ ਪਹੁੰਚੀ ਸੀ. ਮੈਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ, ਕਿਉਕਿ ਸਹਿਕਾਰੀ ਸੰਘਵਾਦ ਮਜ਼ਬੂਤ ਹੋਣਾ ਚਾਹੀਦਾ ਹੈ।ਇੱਥੋਂ ਤੱਕ ਕਿ ਬਜਟਇਹ ਸਿਆਸੀ ਬਜਟ ਹੈ ਤੇ ਵਿਤਕਰੇ ਵਾਲਾ ਬਜਟ ਹੈ।ਮੈਂ ਕਿਹਾ ਕਿ ਤੁਸੀਂ ਹੋਰ ਸੂਬਿਆਂ ਨਾਲ ਵਿਤਕਰਾ ਕਿਉ ਕਰ ਰਹੇ ਹੋ? ਨੀਤੀ ਆਯੋਗ ਕੋਲ ਕੋਈ ਵਿੱਤੀ ਤਾਕਤਾਂ ਹੀ ਨਹੀਂ ਹਨ, ਇਹ ਕਿਵੇਂ ਕੰਮ ਕਰੇਗਾ? ਇਸ ਨੂੰ ਵਿੱਤੀ ਤਾਕਤਾਂ ਦਿਓ ਜਾਂ ਫਿਰ ਯੋਜਨਾ ਕਮਿਸ਼ਨ ਨੂੰ ਵਾਪਸ ਲੈ ਕੇ ਆਓ।’ ਮੀਟਿੰਗ ਤੋਂ ਬਾਹਰ ਆ ਕੇ ਉਨ੍ਹਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾਮੈਨੂੰ ਬੋਲਣ ਲਈ ਏਨਾ ਘੱਟ ਸਮਾਂ ਮਿਲਣ ਕਰਕੇ ਮੈਂ ਆਪਣਾ ਵਿਰੋਧ ਦਰਜ ਕਰਾਇਆ। ਇਸ ਤੋਂ ਬਾਅਦ ਮੈਂ ਬਾਹਰ ਚਲੀ ਆਈ।
ਮਮਤਾ ਨੇ ਇੱਕ ਵਾਰ ਫਿਰ ਤੋਂ ਸੂਬਿਆਂ ਨਾਲ ਭੇਦਭਾਵ ਦਾ ਦੋਸ਼ ਕੇਂਦਰ ’ਤੇ ਲਾਇਆ। ਉਨ੍ਹਾ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਅਪਮਾਨਿਤ ਕਰਨ ਵਾਲਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ ’ਚ ਉਹ ਹੁਣ ਕਦੀ ਨਹੀਂ ਆਵੇਗੀ। ਉਹਨਾ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ। ਮੈਂ ਬੋਲਣਾ ਚਾਹੁੰਦੀ ਸੀ, ਪਰ ਮੈਨੂੰ ਸਿਰਫ਼ 5 ਮਿੰਟ ਹੀ ਬੋਲਣ ਦੀ ਇਜਾਜ਼ਤ ਦਿੱਤੀ।

LEAVE A REPLY

Please enter your comment!
Please enter your name here