ਸਿਸੋਦੀਆ ਦੀ ਜ਼ਮਾਨਤ ’ਤੇ ਫੈਸਲਾ ਰਾਖਵਾਂ

0
130

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਮੰਗਲਵਾਰ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਇਸ ਤੋਂ ਪਹਿਲਾਂ ਬੈਂਚ ਨੇ ਈ ਡੀ ਤੋਂ ਪੁੱਛਿਆ ਕਿ ਮੁਕੱਦਮੇ ਨੂੰ ਪੂਰਾ ਕਰਨ ’ਚ ਕਿੰਨਾ ਸਮਾਂ ਲੱਗੇਗਾ। ਬੈਂਚ ਈ ਡੀ ਦੀ ਇਸ ਦਲੀਲ ਨਾਲ ਸਹਿਮਤ ਨਹੀਂ ਹੋਈ ਕਿ ਸਿਸੋਦੀਆ ਨੇ ਬਹੁਤ ਦਸਤਾਵੇਜ਼ ਮੰਗੇ ਸਨ ਤਾਂ ਜੋ ਮੁਕੱਦਮੇ ’ਚ ਦੇਰੀ ਹੋ ਸਕੇ।
ਸਿਸੋਦੀਆ ਦੇ ਵਕੀਲ ਅਭਿਸ਼ੇਕ ਮਨੰੂ ਸਿੰਘਵੀ ਨੇ ਦਲੀਲ ਦਿੱਤੀ ਕਿ ਸਿਸੋਦੀਆ ਖਿਲਾਫ ਕੋਈ ਸਬੂਤ ਨਹੀਂ ਹੈ। ਉਸ ਦੇ ਖਿਲਾਫ ਕੋਈ ਬਿਆਨ ਨਹੀਂ ਹੈ, ਇੱਥੋਂ ਤੱਕ ਕਿ ਕੋਈ ਵਟਸਐਪ ਚੈਟ ਵੀ ਨਹੀਂ ਹੈ। ਉਸ ਦੇ ਕਿਸੇ ਹਵਾਲਾ ਵਪਾਰੀ ਨਾਲ ਸੰਬੰਧ ਵੀ ਸਾਹਮਣੇ ਨਹੀਂ ਆਏ ਹਨ। ਸਿਸੋਦੀਆ ਇਸ ਮਾਮਲੇ ’ਚ ਦਿੱਤੀ ਜਾਣ ਵਾਲੀ ਘੱਟੋ-ਘੱਟ ਸਜ਼ਾ ਦਾ ਅੱਧਾ ਸਮਾਂ ਕੱਟ ਚੁੱਕਾ ਹੈ ਅਤੇ ਇਸ ਕੈਦ ਦੀ ਮਿਆਦ ਦਾ ਕੋਈ ਅੰਤ ਨਹੀਂ ਹੈ।

LEAVE A REPLY

Please enter your comment!
Please enter your name here