ਸਮੁੰਦਰ ’ਚ ਡਿਗਣੋਂ ਔਰਤ ਬਚਾਈ

0
171

ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਟੈਕਸੀ ਡਰਾਈਵਰ ਅਤੇ ਚਾਰ ਟਰੈਫਿਕ ਪੁਲਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਅਟਲ ਸੇਤੂ ਤੋਂ ਅਰਬ ਸਾਗਰ ’ਚ ਡਿੱਗਣ ਵਾਲੀ 56 ਸਾਲਾ ਔਰਤ ਦੀ ਜਾਨ ਬਚ ਗਈ। ਦੱਖਣੀ ਮੁੰਬਈ ਤੋਂ ਨਵੀਂ ਮੁੰਬਈ ਨੂੰ ਜੋੜਨ ਵਾਲੇ ਪੁਲ ’ਤੇ ਔਰਤ ਦੇ ਨਾਟਕੀ ਢੰਗ ਨਾਲ ਬਚਾਅ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਮੁਲੁੰਡ ਨਿਵਾਸੀ ਰੀਮਾ ਮੁਕੇਸ਼ ਪਟੇਲ ਟੈਕਸੀ ’ਚ ਅਟਲ ਸੇਤੂ ਪਹੁੰਚੀ ਅਤੇ ਕਾਰ ਨੂੰ ਨਾਹਵਾ ਸੇਵਾ ਵੱਲ ਰੋਕਿਆ। ਉਹ ਪੁਲ ਦੇ ਕਿਨਾਰੇ ਰੇਲਿੰਗ ’ਤੇ ਬੈਠ ਗਈ। ਵੀਡੀਓ ’ਚ ਟੈਕਸੀ ਡਰਾਈਵਰ ਔਰਤ ਦੇ ਕੋਲ ਖੜ੍ਹਾ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਪੁਲਸ ਦੀ ਪੈਟਰੋਲਿੰਗ ਗੱਡੀ ਉੱਥੇ ਰੁਕਦੀ ਹੈ। ਪੁਲਸ ਨੂੰ ਦੇਖ ਕੇ ਔਰਤ ਘਬਰਾ ਜਾਂਦੀ ਹੈ ਅਤੇ ਅਚਾਨਕ ਸਮੁੰਦਰ ’ਚ ਡਿੱਗਣ ਲੱਗਦੀ ਹੈ। ਟੈਕਸੀ ਡਰਾਈਵਰ ਕੁਝ ਹੀ ਸਕਿੰਟਾਂ ’ਚ ਹੇਠਾਂ ਡਿੱਗ ਰਹੀ ਔਰਤ ਦੇ ਵਾਲਾਂ ਨੂੰ ਫੜ ਲੈਂਦਾ ਹੈ, ਉਦੋਂ ਹੀ ਚਾਰ ਪੁਲਸ ਵਾਲੇ ਦੌੜਦੇ ਹੋਏ ਆਉਂਦੇ ਹਨ ਅਤੇ ਰੇਲਿੰਗ ’ਤੇ ਚੜ੍ਹ ਜਾਂਦੇ ਹਨ। ਇੱਕ ਮੁਲਾਜ਼ਮ ਹੇਠਾਂ ਝੁਕਦਾ ਹੈ ਅਤੇ ਕਿਸੇ ਤਰ੍ਹਾਂ ਔਰਤ ਨੂੰ ਫੜ ਲੈਂਦਾ ਹੈ। ਇਸ ਤੋਂ ਬਾਅਦ ਚਾਰੇ ਪੁਲਸ ਵਾਲੇ ਹੌਲੀ-ਹੌਲੀ ਔਰਤ ਨੂੰ ਖਿੱਚ ਕੇ ਉੱਪਰ ਲੈ ਆਏ। ਔਰਤ ਨੇ ਕਿਹਾ ਕਿ ਉਹ ਪੁਲਸ ਨੂੰ ਦੇਖ ਕੇ ਘਬਰਾ ਗਈ ਸੀ।

LEAVE A REPLY

Please enter your comment!
Please enter your name here