ਵੋਟਿੰਗ ਦਾ ਹੱਕ ਤਾਂ ਮਿਲ ਗਿਆ, ਪਰ ਬਾਕੀ ਹੱਕ?

0
194

ਤਿਰੁਅਨੰਤਪੁਰਮ : ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਨੇ ਦੁੱਖ ਜਤਾਇਆ ਹੈ ਕਿ ਦੇਸ਼ ਦੀ ਪੂਰੀ ਸੰਪਤੀ ਕੁਝ ਕੁ ਲੋਕਾਂ ਦੇ ਹੱਥਾਂ ’ਚ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਸ਼ੁੱਕਰਵਾਰ ਕੇਰਲਾ ਹਾਈ ਕੋਰਟ ਦੇ ਇਕ ਪ੍ਰੋਗਰਾਮ ਵਿਚ ਜਸਟਿਸ ਗਵਈ ਨੇ ਡਾ. ਭੀਮ ਰਾਓ ਅੰਬੇਡਕਰ ਵੱਲੋਂ 1949 ’ਚ ਕਹੀ ਗੱਲ ਦਾ ਜ਼ਿਕਰ ਕਰਦਿਆਂ ਕਿਹਾਸਿਆਸੀ ਖੇਤਰ ਵਿਚ ਵੋਟਿੰਗ ਦਾ ਬਰਾਬਰ ਹੱਕ ਸਾਨੂੰ ਹੋਰਨਾਂ ਖੇਤਰਾਂ ਵਿਚ ਨਾਬਰਾਬਰੀ ਪ੍ਰਤੀ ਅੰਨ੍ਹਾ ਨਹੀਂ ਬਣਾ ਸਕਦਾ। ਜਸਟਿਸ ਗਵਈ ਨੇ ਕਿਹਾਡਾ. ਅੰਬੇਡਕਰ ਚਾਹੁੰਦੇ ਸਨ ਕਿ ਸਿਆਸਤ ਵਿਚ ਇਕ ਵਿਅਕਤੀ, ਇਕ ਵੋਟ ਦੀ ਵਿਵਸਥਾ ਹੋਵੇ। ਇਸ ਨਾਲ ਬਰਾਬਰੀ ਦਾ ਹੱਕ ਤਾਂ ਮਿਲ ਗਿਆ, ਪਰ ਆਰਥਕ ਤੇ ਸਮਾਜੀ ਨਿਆਂ ਵਿਚ ਨਾਬਰਾਬਰੀ ਬਾਰੇ ਕੀ ਕਹੋਗੇ। ਸਾਡਾ ਸਮਾਜ ਕਈ ਵਰਗਾਂ ਵਿਚ ਵੰਡਿਆ ਹੋਇਆ ਹੈ। ਲੋਕ ਇਕ ’ਚੋਂ ਨਿਕਲ ਕੇ ਦੂਜੇ ਵਿਚ ਨਹੀਂ ਜਾ ਸਕਦੇ।
ਡਾ. ਅੰਬੇਡਕਰ ਨੇ ਚਿਤਾਵਨੀ ਦਿੱਤੀ ਸੀ ਕਿ ਨਾਬਰਾਬਰੀ ਮਿਟਾਉਣ ਲਈ ਹਰ ਸੰਭਵ ਜਤਨ ਕਰਨੇ ਹੋਣਗੇ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਜਮਹੂਰੀਅਤ ਦੀ ਉਹ ਇਮਾਰਤ ਢਹਿ ਜਾਵੇਗੀ, ਜਿਹੜੀ ਅਸੀਂ ਏਨੀ ਮਿਹਨਤ ਨਾਲ ਬਣਾਈ ਹੈ।

LEAVE A REPLY

Please enter your comment!
Please enter your name here