ਚੰਪਈ ਦੇ ਮਨ ਦੀ ਗੱਲ ਬਾਹਰ

0
171

ਨਵੀਂ ਦਿੱਲੀ : ਝਾਰਖੰਡ ਮੁਕਤੀ ਮੋਰਚਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਭਾਜਪਾ ਵਿਚ ਸ਼ਾਮਲ ਹੋਣ ਦੇ ਚਰਚਿਆਂ ਦਰਮਿਆਨ ਐਤਵਾਰ ਨਵੀਂ ਦਿੱਲੀ ਪੁੱਜੇ। ਉਨ੍ਹਾ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਭਾਜਪਾ ਨੇਤਾ ਨੂੰ ਨਹੀਂ ਮਿਲੇ ਅਤੇ ਨਿੱਜੀ ਦੌਰੇ ’ਤੇ ਦਿੱਲੀ ਆਏ ਹਨ, ਪਰ ਇਸ ਦੇ ਨਾਲ ਹੀ ਉਨ੍ਹਾ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਸਪੱਸ਼ਟ ਸੰਕੇਤ ਦੇ ਦਿੱਤਾ ਕਿ ਉਹ ਹੁਣ ਵੱਖਰਾ ਰਾਹ ਅਪਣਾਉਣ ਵਾਲੇ ਹਨ। ਉਨ੍ਹਾ ਕਿਹਾ ਕਿ ਹੇਮੰਤ ਸੋਰੇਨ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾ ਨੂੰ ਜ਼ਲੀਲ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ। ਉਨ੍ਹਾ ਹਟਾਏ ਜਾਣ ਲਈ ਕੀਤੀ ਗਈ ਵਿਧਾਇਕਾਂ ਦੀ ਮੀਟਿੰਗ ’ਚ ਹੀ ਕਹਿ ਦਿੱਤਾ ਸੀ ਕਿ ਹੁਣ ਉਨ੍ਹਾ ਦੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾ ਕਿਹਾ ਹੈਮੇਰੇ ਕੋਲ ਤਿੰਨ ਬਦਲ ਹਨ : ਜਾਂ ਤਾਂ ਸਿਆਸਤ ਤੋਂ ਸੰਨਿਆਸ ਲੈ ਲਵਾਂ, ਜਾਂ ਵੱਖਰੀ ਜਥੇਬੰਦੀ ਬਣਾ ਲਵਾਂ ਤੇ ਜਾਂ ਨਵਾਂ ਸਾਥੀ ਲੱਭ ਲਵਾਂ।

LEAVE A REPLY

Please enter your comment!
Please enter your name here