ਰਿਟੇਲ ਸੈਕਟਰ ’ਚ 26 ਹਜ਼ਾਰ ਲੋਕਾਂ ਦੀ ਨੌਕਰੀ ਗਈ

0
147

ਨਵੀਂ ਦਿੱਲੀ : ਖੇਤੀਬਾੜੀ ਤੋਂ ਬਾਅਦ ਦੇਸ਼ ਦੇ ਦੂਜੇ ਸਭ ਤੋਂ ਵੱਡੇ ਰੁਜ਼ਗਾਰਦਾਤਾ ਰਿਟੇਲ ਸੈਕਟਰ ਨੇ 2023-24 ਵਿਚ 26 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਹੈ। ਇਸ ਸੈਕਟਰ ਵਿਚ 4 ਲੱਖ 55 ਹਜ਼ਾਰ ਲੋਕ ਕੰਮ ਕਰ ਰਹੇ ਸਨ ਤੇ ਹੁਣ ਘਟ ਕੇ 4 ਲੱਖ 29 ਹਜ਼ਾਰ ’ਤੇ ਆ ਗਏ ਹਨ। ਕੁਇੱਕ ਸਰਵਿਸ ਰੈਸਟੋਰੈਂਟਾਂ ਸਣੇ ਲਾਈਫ ਸਟਾਈਲ ਤੇ ਕਰਿਆਨਾ ਰਿਟੇਲਰਾਂ ਨੇ ਇਹ ਛਾਂਗਾ ਲਾਇਆ ਹੈ।
ਇਸ ਤੋਂ ਪਿਛਲੇ ਦੋ ਮਾਲੀ ਸਾਲਾਂ ਵਿਚ ਇਨ੍ਹਾਂ ਨੇ ਕਾਫੀ ਭਰਤੀ ਕੀਤੀ ਸੀ। ਰਿਲਾਇੰਸ ਰਿਟੇਲ, ਟਾਈਟਨ, ਰੇਮੋਂਡ, ਪੇਜ ਤੇ ਸਪੈਂਸਰਜ਼ ਨੇ ਕਾਫੀ ਪੱਕੇ ਤੇ ਠੇਕਾ ਮੁਲਾਜ਼ਮ ਕੱਢੇ ਹਨ। ਕਿਹਾ ਗਿਆ ਹੈ ਕਿ ਲੋਕਾਂ ਨੇ ਐਪਰਲ, ਲਾਈਫਸਟਾਈਲ ਉਤਪਾਦਾਂ, ਇਲੈਕਟ੍ਰਾਨਿਕਸ ਤੇ ਡਾਈਨਿੰਗ ’ਤੇ ਦੀਵਾਲੀ 2022 ਤੋਂ ਬਾਅਦ ਖਰਚ ਕਰਨਾ ਘਟਾ ਦਿੱਤਾ ਹੈ, ਜਿਸ ਕਰਕੇ ਰਿਟੇਲ ਸੇਲ 4 ਫੀਸਦੀ ਤੱਕ ਘਟ ਗਈ ਹੈ। ਅਜਿਹਾ ਨੋਟ ਪਸਾਰੇ, ਵਿਆਜ ਦਰਾਂ ਵਿਚ ਵਾਧੇ ਅਤੇ ਸਟਾਰਟਅੱਪਸ ਤੇ ਆਈ ਟੀ ਵਿਚ ਨੌਕਰੀਆਂ ਖੁੱਸਣ ਕਾਰਨ ਹੋਇਆ ਹੈ।

LEAVE A REPLY

Please enter your comment!
Please enter your name here