ਜੰਮੂ : ਊਧਮਪੁਰ ਜ਼ਿਲ੍ਹੇ ’ਚ ਸੋਮਵਾਰ ਦਹਿਸ਼ਤਗਰਦਾਂ ਨੇ ਗਸ਼ਤੀ ਪਾਰਟੀ ’ਤੇ ਗੋਲੀਬਾਰੀ ਕਰਕੇ ਸੀ ਆਰ ਪੀ ਐੱਫ ਦੇ ਇੰਸਪੈਕਟਰ ਨੂੰ ਸ਼ਹੀਦ ਕਰ ਦਿੱਤਾ। ਬਾਅਦ ਦੁਪਹਿਰ ਕਰੀਬ 3.30 ਵਜੇ ਬਸੰਤਗੜ੍ਹ ਦੇ ਡੁਡੂ ਇਲਾਕੇ ’ਚ ਦਹਿਸ਼ਤਗਰਦਾਂ ਨੇ ਸੀ ਆਰ ਪੀ ਐੱਫ ਅਤੇ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸ ਓ ਜੀ) ’ਤੇ ਗੋਲੀਬਾਰੀ ਕੀਤੀ। ਸੀ ਆਰ ਪੀ ਐੱਫ ਦੀ 187ਵੀਂ ਬਟਾਲੀਅਨ ਦੇ ਇੰਸਪੈਕਟਰ ਨੂੰ ਗੋਲੀ ਲੱਗੀ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਜਵਾਬੀ ਕਾਰਵਾਈ ਤੋਂ ਬਾਅਦ ਦਹਿਸ਼ਤਗਰਦ ਮੌਕੇ ਤੋਂ ਫਰਾਰ ਹੋ ਗਏ।
ਹਥਿਆਰ ਸਪਲਾਇਰ ਗਿ੍ਰਫਤਾਰ
ਨਵੀਂ ਦਿੱਲੀ : ਦਿੱਲੀ ਪੁਲਸ ਨੇ ਪੰਜਾਬ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦੇ ਕਤਲ ’ਚ ਲੋੜੀਂਦੇ ਲੁਧਿਆਣਾ ਦੇ 22 ਸਾਲਾ ਹਥਿਆਰ ਸਪਲਾਇਰ ਧਰਮਿੰਦਰ ਕੁਮਾਰ ਨੂੰ ਗਿ੍ਰਫਤਾਰ ਕੀਤਾ ਹੈ। ਉਸ ਨੇ ਹਥਿਆਰ ਮੱਧ ਪ੍ਰਦੇਸ਼ ਤੋਂ ਖਰੀਦੇ ਸਨ।
13 ਅਪਰੈਲ ਨੂੰ ਪ੍ਰਭਾਕਰ ਨੂੰ ਨੰਗਲ ’ਚ ਉਸ ਦੀ ਦੁਕਾਨ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।




