ਮੈਟਾ ਨੇ ਮੁਟਿਆਰ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ

0
251

ਲਖਨਊ : ਸੋਸ਼ਲ ਮੀਡੀਆ ਕੰਪਨੀ ਮੈਟਾ ਏ ਆਈ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਮੁਟਿਆਰ ਦੀ ਜਾਨ ਬਚਾਈ ਹੈ | ਕਥਿਤ ਤੌਰ ‘ਤੇ ਪਤੀ ਵੱਲੋਂ ਛੱਡੇ ਜਾਣ ਤੋਂ ਬਾਅਦ ਉਹ ਪ੍ਰੇਸ਼ਾਨ ਚੱਲ ਰਹੀ ਸੀ | ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 21 ਸਾਲਾ ਮੁਟਿਆਰ ਖੁਦਕੁਸ਼ੀ ਕਰਨ ਜਾ ਰਹੀ ਸੀ | ਉਸ ਨੇ ਗਲੇ ‘ਚ ਫਾਹਾ ਪਾ ਕੇ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ | ਵੀਡੀਓ ਵਾਇਰਲ ਹੋਣ ਦੌਰਾਨ ਡਾਇਰੈਕਟੋਰੇਟ ਜਨਰਲ ਆਫ ਪੁਲਸ ਦੇ ਦਫਤਰ ਦੇ ਸੋਸਲ ਮੀਡੀਆ ਸੈਂਟਰ ਨੂੰ ਮੈਟਾ ਤੋਂ ਅਲਰਟ ਮਿਲਿਆ, ਉਨ੍ਹਾਂ ਤੁਰੰਤ ਪਿੰਡ ਦਾ ਪਤਾ ਲਗਾ ਕੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ | ਮੋਹਨ ਲਾਲ ਗੰਜ ਦੇ ਏ ਸੀ ਪੀ ਰਜਨੀਸ਼ ਵਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮੁਟਿਆਰ ਨੂੰ ਸੁਰੱਖਿਅਤ ਬਚਾਇਆ | ਇਸ ਘਟਨਾ ਬਾਰੇ ਮੁਟਿਆਰ ਦੇ ਮਾਪੇ ਬਿਲਕੁਲ ਅਣਜਾਣ ਸਨ | ਏ ਸੀ ਪੀ ਨੇ ਦੱਸਿਆ ਕਿ ਕਰੀਬ ਇਕ ਘੰਟੇ ਤੱਕ ਮਹਿਲਾ ਪੁਲਸ ਅਧਿਕਾਰੀਆਂ ਵੱਲੋਂ ਉਸ ਦੀ ਕਾਊਾਸਲਿੰਗ ਕੀਤੀ ਗਈ, ਹੁਣ ਠੀਕ ਹੈ ਅਤੇ ਪੁਲਸ ਲਗਾਤਾਰ ਉਸ ਦੇ ਸੰਪਰਕ ‘ਚ ਹੈ | ਉਸ ਦੀ ਸ਼ਿਕਾਇਤ ‘ਤੇ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ |

LEAVE A REPLY

Please enter your comment!
Please enter your name here