9.8 C
Jalandhar
Friday, December 20, 2024
spot_img

ਕੋਲਕਾਤਾ ਕਾਂਡ ’ਚ ਸੰਜੇ ਰਾਏ ਖਿਲਾਫ ਚਾਰਜਸ਼ੀਟ ਦਾਖਲ

ਕੋਲਕਾਤਾ : ਸੀ ਬੀ ਆਈ ਨੇ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਟਰੇਨੀ ਡਾਕਟਰ ਨਾਲ ਜਬਰ-ਜ਼ਨਾਹ ਪਿੱਛੋਂ ਉਸ ਦੇ ਕਤਲ ਦੇ ਮਾਮਲੇ ’ਚ ਮੁੱਖ ਮੁਲਜ਼ਮ ਸੰਜੇ ਰਾਏ ਖਿਲਾਫ ਵਿਸ਼ੇਸ਼ ਸੀ ਬੀ ਆਈ ਅਦਾਲਤ ’ਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਸੀ ਬੀ ਆਈ ਨੇ ਕਿਹਾ ਹੈ ਕਿ ਰਾਏ, ਜੋ ਸਥਾਨਕ ਪੁਲਸ ਨਾਲ ਵਾਲੰਟੀਅਰ ਵਜੋਂ ਕੰਮ ਕਰਦਾ ਸੀ, ਨੇ ਕਥਿਤ ਤੌਰ ’ਤੇ 9 ਅਗਸਤ ਨੂੰ ਇਸ ਜੁਰਮ ਨੂੰ ਅੰਜਾਮ ਦਿੱਤਾ। ਡਾਕਟਰ ਆਪਣੀ ਡਿਊਟੀ ਵਿਚ ਵਕਫੇ ਦੌਰਾਨ ਸੈਮੀਨਾਰ ਹਾਲ ਵਿਚ ਸੌਣ ਲਈ ਗਈ ਸੀ, ਜਦੋਂ ਮੁਲਜ਼ਮ ਨੇ ਉਸ ਉਤੇ ਵਹਿਸ਼ੀਪੁਣਾ ਕੀਤਾ। ਚਾਰਜਸ਼ੀਟ ਵਿਚ ਸਮੂਹਕ ਜਬਰ-ਜ਼ਨਾਹ ਦੀ ਗੱਲ ਨਹੀਂ ਆਖੀ ਗਈ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਜੁਰਮ ਮੁਲਜ਼ਮ ਨੇ ਇਕੱਲਿਆਂ ਕੀਤਾ ਸੀ।

Related Articles

Latest Articles