ਰਾਂਚੀ : ਝਾਰਖੰਡ ਅਸੰਬਲੀ ਚੋਣਾਂ ਦੇ ਦੂਜੇ ਗੇੜ ਲਈ 20 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਪਾਕੁੜ ਹਲਕੇ ਦੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਕੀਲ ਅਖਤਰ ਨੇ ਆਪਣੀ ਜਾਇਦਾਦ ਚਾਰ ਅਰਬ ਰੁਪਏ ਤੋਂ ਵੱਧ ਐਲਾਨੀ ਹੈ। ਉਸ ਦੀ ਚੱਲ ਜਾਇਦਾਦ ਕਰੀਬ ਇੱਕ ਕਰੋੜ (9951816 ਰੁਪਏ) ਹੈ, ਜਦਕਿ ਅਚੱਲ ਜਾਇਦਾਦ ਚਾਰ ਅਰਬ ਰੁਪਏ ਤੋਂ ਵੱਧ (4020000000 ਰੁਪਏ) ਹੈ। ਅਕੀਲ ਤੋਂ ਬਾਅਦ ਦੂਜਾ ਸਭ ਤੋਂ ਵੱਧ ਅਮੀਰ ਧਨਵਾੜ ਤੋਂ ਆਜ਼ਾਦ ਉਮੀਦਵਾਰ ਨਿਰੰਜਨ ਰਾਇ ਹੈ, ਜਿਸ ਨੇ 137 ਕਰੋੜ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਤੀਜਾ ਨੰਬਰ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਉਮੀਦਵਾਰ ਮਹੰਮਦ ਦਾਨਿਸ਼ ਦਾ ਹੈ, ਜਿਸ ਦੀ ਜਾਇਦਾਦ 32 ਕਰੋੜ ਦੀ ਹੈ। ਇਹ ਵੀ ਧਨਵਾੜ ਤੋਂ ਉਮੀਦਵਾਰ ਹੈ। ਮਹੇਸ਼ਪੁਰ (ਕਬਾਇਲੀ) ਹਲਕੇ ਤੋਂ ਲੜ ਰਹੇ ਝਾਰਖੰਡ ਪੀਪਲਜ਼ ਪਾਰਟੀ ਦੇ ਏਲਿਅਨ ਹੰਸਦਕ ਨੇ ਐਲਾਨਿਆ ਹੈ ਕਿ ਉਸ ਦੇ ਪੱਲੇ ਕੁਝ ਨਹੀਂ।