ਕੁਰੂਕਸ਼ੇਤਰ ’ਚ ਮਹਾਂ ਸਫਾਈ ਮੁਹਿੰਮ ਦੀ ਸ਼ੁਰੂਆਤ

0
111

ਚੰਡੀਗੜ੍ਹ (�ਿਸ਼੍ਰਨ ਗਰਗ)-ਸੂਬੇ ਨੂੰ ਸਵੱਛ ਅਤੇ ਸੁੰਦਰ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਬੁੱਧਵਾਰ ਸਵੱਛਤਾ ਦੂਤ ਵਜੋਂ ਕੁਰੂਕਸ਼ੇਤਰ ਵਿਚ ਖੁਦ ਝਾੜੂ ਲਗਾ ਕੇ ਸਵੱਛਤਾ ਦਾ ਮਹਾਨ ਸੰਦੇਸ਼ ਦਿੱਤਾ। ਮੁੱਖ ਮੰਤਰੀ ਦੀ ਇਸ ਪਹਿਲ ਦਾ ਉਦੇਸ਼ ਨਾਗਰਿਕਾਂ ਨੂੰ ਸਵੱਛਤਾਪ੍ਰਤੀ ਜਾਗਰੂਕ ਕਰਦੇ ਹੋਏ ਇਸ ਨੂੰ ਇਕ ਜਨ-ਅੰਦੋਲਨ ਬਣਾਉਣਾ ਹੈ, ਤਾਂ ਜੋ ਹਰਿਆਣਾ ਦੀ ਪਹਿਚਾਣ ਸਰਵਸ਼੍ਰੇਸ਼ਠ ਸਵੱਛ ਸੂਬੇ ਵਜੋਂ ਬਣੇ। ਮੁੱਖ ਮੰਤਰੀ ਨੇ ਸ਼੍ਰਮਦਾਨ ਕਰਦੇ ਹੋਏ ਥਾਨੇਸਰ ਸ਼ਹਿਰ ਵਿਚ ਸਵੱਛ ਕੁਰੂਕਸ਼ੇਤਰ ਮਹਾਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾ ਸਵੱਛਤਾ ਰੱਥ ਗੀਤਾ ਮਹੋਤਸਵ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਜਨ-ਜਨ ਤੱਕ ਸਵੱਛਤਾ ਦਾ ਸੰਦੇਸ਼ ਪਹੁੰਚਾਉਣ ਲਈ ਸਵੱਛ ਕੁਰੂਕਸ਼ੇਤਰ ਦੇ ਬੋਰਡ ’ਤੇ ਆਪਣੇ ਹਸਤਾਖਰ ਵੀ ਕੀਤੇ।