ਚੰਡੀਗੜ੍ਹ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਤਵਾਰ ਕਿਹਾ ਕਿ ਉਨ੍ਹਾਂ ਦੇ ਆਗੂਆਂ ਦੀ ਅਗਵਾਈ ‘ਚ ਕਿਸਾਨਾਂ ਦਾ ਜਥਾ ਛੇ ਦਸੰਬਰ ਨੂੰ ਪੈਦਲ ਹੀ ਦਿੱਲੀ ਵੱਲ ਮਾਰਚ ਕਰੇਗਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਧੇਰ ਨੇ ਕਿਹਾ ਕਿ ਦਿੱਲੀ ਵੱਲ ਮਾਰਚ ਕਰਨ ਵਾਲੇ ਪਹਿਲੇ ਜਥੇ ਦੀ ਅਗਵਾਈ ਸਤਨਾਮ ਸਿੰਘ ਪਨੂੰ, ਸੁਰਿੰਦਰ ਸਿੰਘ ਚੌਟਾਲਾ, ਸੁਰਜੀਤ ਸਿੰਘ ਫੁੱਲ ਅਤੇ ਬਲਜਿੰਦਰ ਸਿੰਘ ਕਰਨਗੇ | ਇਹ ਜਥਾ ਸ਼ਾਂਤੀਪੂਰਵਕ ਦਿੱਲੀ ਵੱਲ ਰਵਾਨਾ ਹੋਵੇਗਾ | ਇਹ ਜਥਾ ਅੰਬਾਲਾ ਦੇ ਜੱਗੀ ਸਿਟੀ ਸੈਂਟਰ, ਮੋਹਰਾ ਅਨਾਜ ਮੰਡੀ, ਖਾਨਪੁਰ ਜੱਟਾਂ ਅਤੇ ਹਰਿਆਣਾ ਦੇ ਪਿੱਪਲੀ ਵਿਚ ਰੁਕੇਗਾ |
ਪੰਧੇਰ ਨੇ ਕਿਹਾ ਕਿ ਕਿਸਾਨ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੈਦਲ ਜਾਣਗੇ ਅਤੇ ਰਾਤਾਂ ਸੜਕ ‘ਤੇ ਬਿਤਾਉਣਗੇ | ਪਹਿਲੇ ਜੱਥੇ ਵਿੱਚ ਕਿਸਾਨਾਂ ਦੀ ਗਿਣਤੀ ਬਾਅਦ ‘ਚ ਸਾਂਝੀ ਕੀਤੀ ਜਾਵੇਗੀ |




