ਨਾਗਪੁਰ : ਆਰ ਐੱਸ ਐੱਸ ਮੁਖੀ ਡਾ. ਮੋਹਨ ਭਾਗਵਤ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਵਕਾਲਤ ਕੀਤੀ ਕਿ ਇਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ ਹੋਣੇ ਚਾਹੀਦੇ ਹਨ | ਇਸਦੇ ਲਈ ਉਸਨੇ ਲੋਕਸੰਖਿਆ ਸ਼ਾਸਤਰ ਦਾ ਹਵਾਲਾ ਦਿੱਤਾ |
ਉਸਨੇ ਕਿਹਾ—ਜਨਸੰਖਿਆ ‘ਚ ਗਿਰਾਵਟ ਚਿੰਤਾ ਦਾ ਵਿਸ਼ਾ ਹੈ | ਆਧੁਨਿਕ ਆਬਾਦੀ ਵਿਗਿਆਨ ਕਹਿੰਦਾ ਹੈ ਕਿ ਜਦੋਂ ਕਿਸੇ ਸਮਾਜ ਦੀ ਪ੍ਰਜਣਨ ਦਰ 2.1 ਤੋਂ ਘੱਟ ਜਾਂਦੀ ਹੈ, ਤਾਂ ਉਹ ਸਮਾਜ ਧਰਤੀ ਤੋਂ ਅਲੋਪ ਹੋ ਜਾਂਦਾ ਹੈ | ਇਸ ਤਰ੍ਹਾਂ ਕਈ ਭਾਸ਼ਾਵਾਂ ਅਤੇ ਸਮਾਜ ਤਬਾਹ ਹੋ ਗਏ | ਪ੍ਰਜਣਨ ਦਰ 2.1 ਤੋਂ ਘੱਟ ਨਹੀਂ ਹੋਣੀ ਚਾਹੀਦੀ | ਸਾਡੇ ਦੇਸ਼ ਦੀ ਆਬਾਦੀ ਨੀਤੀ 1998 ਜਾਂ 2002 ‘ਚ ਤੈਅ ਕੀਤੀ ਗਈ ਸੀ | ਇਸ ਵਿਚ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਸਮਾਜ ਦੀ ਆਬਾਦੀ 2.1 ਫੀਸਦੀ ਤੋਂ ਘੱਟ ਨਹੀਂ ਹੋਣੀ ਚਾਹੀਦੀ | ਸਾਨੂੰ ਦੋ ਜਾਂ ਤਿੰਨ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ, ਕਿਉਂਕਿ ਸਮਾਜ ਨੂੰ ਜੀਵਤ ਰੱਖਣਾ ਹੈ |
ਹਿੰਦੂਆਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਭਾਰਤ ‘ਚ ਮੁਸਲਮਾਨਾਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ, ਜਦਕਿ ਹਿੰਦੂ ਘੱਟ ਬੱਚੇ ਪੈਦਾ ਕਰ ਰਹੇ ਹਨ | ਇਸ ਤਰ੍ਹਾਂ ਹਿੰਦੂ ਖਤਰੇ ‘ਚ ਹਨ ਅਤੇ ਉਨ੍ਹਾਂ ਨੂੰ ਹੋਰ ਬੱਚੇ ਪੈਦਾ ਕਰਨੇ ਚਾਹੀਦੇ ਹਨ |





