ਦੁਬਈ : ਬੀ ਸੀ ਸੀ ਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਕੌਮਾਂਤਰੀ ਕਿ੍ਕਟ ਕੌਂਸਲ ਦੇ ਚੇਅਰਮੈਨ ਦਾ ਅਹੁਦਾ ਐਤਵਾਰ ਸੰਭਾਲ ਲਿਆ | ਉਹ ਇਸ ਵਕਾਰੀ ਵਿਸ਼ਵ ਸੰਸਥਾ ਦੇ ਪੰਜਵੇਂ ਭਾਰਤੀ ਮੁਖੀ ਬਣੇ ਹਨ | ਕੇਂਦਰੀ ਮੰਤਰੀ ਅਮਿਤ ਸ਼ਾਹ ਦੇ 36 ਸਾਲਾ ਬੇਟੇ ਜੈ ਸ਼ਾਹ ਪੰਜ ਸਾਲ ਬੀ ਸੀ ਸੀ ਆਈ ਦੇ ਸਕੱਤਰ ਰਹੇ |
ਜੈ ਸ਼ਾਹ ਤੋਂ ਪਹਿਲਾਂ ਮਰਹੂਮ ਕਾਰੋਬਾਰੀ ਜਗਮੋਹਨ ਡਾਲਮੀਆ, ਸਿਆਸਤਦਾਨ ਸ਼ਰਦ ਪਵਾਰ, ਵਕੀਲ ਸ਼ਸ਼ਾਂਕ ਮਨੋਹਰ ਅਤੇ ਉਦਯੋਗਪਤੀ ਐਨ ਸ੍ਰੀਨਿਵਾਸਨ ਆਈ ਸੀ ਸੀ ਦੇ ਮੁਖੀ ਰਹਿ ਚੁੱਕੇ ਹਨ |





