ਮੁਲੁਗੂ : ਤਿਲੰਗਾਨਾ ਦੇ ਜ਼ਿਲ੍ਹਾ ਮੁਲੁਗੂ ਦੇ ਐਟਰੁਨਾਗਰਮ ਜੰਗਲੀ ਖੇਤਰ ਵਿਚ ਪੁਲਸ ਮੁਕਾਬਲੇ ਵਿਚ 7 ਮਾਓਵਾਦੀ ਮਾਰੇ ਗਏ |
ਪੁਲਸ ਨੇ ਦੱਸਿਆ ਕਿ ਇਹ ਮੁਕਾਬਲਾ ਤਿਲੰਗਾਨਾ ਪੁਲਸ ਦੀ ਟਾਸਕ ਫੋਰਸ ਦੀ ਤਲਾਸ਼ੀ ਮੁਹਿੰਮ ਦੌਰਾਨ ਹੋਇਆ | ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 7 ਮਾਓਵਾਦੀ ਮਾਰੇ ਗਏ | ਸੁਰੱਖਿਆ ਬਲਾਂ ਨੇ ਦੋ ਏ ਕੇ 47 ਰਾਈਫਲਾਂ ਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਹੈ | ਮਾਰੇ ਜਾਣ ਵਾਲਿਆਂ ‘ਚ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਦੀ ਤਿਲੰਗਾਨਾ ਸਟੇਟ ਕਮੇਟੀ (ਯੇਲਾਂਦੂ ਨਰਸੰਪੇਟ) ਦਾ ਸਕੱਤਰ ਕੁਰਸਮ ਮੰਗੂ ਉਰਫ ਭਾਦਰੂ ਵੀ ਸ਼ਾਮਲ ਹੈ |



