ਸੂਰਤ : ਇੱਥੇ ਕੌਮਾਂਤਰੀ ਹਵਾਈ ਅੱਡੇ ’ਤੇ ਸਨਿੱਚਰਵਾਰ ਬਾਅਦ ਦੁਪਹਿਰ ਸੀ ਆਈ ਐੱਸ ਐੱਫ ਦੇ ਜੈਪੁਰ ਦੇ ਜਵਾਨ ਕਿਸ਼ਨ ਸਿੰਘ ਨੇ ਪਖਾਨੇ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ।
ਤਿੰਨ ਜਵਾਨਾਂ ਦੀ ਮੌਤ
ਸ੍ਰੀਨਗਰ : ਬਾਂਦੀਪੋਰਾ ਜ਼ਿਲ੍ਹੇ ਵਿੱਚ ਐੱਸ ਕੇ ਪਾਇਨ ਨੇੜੇ ਫੌਜੀ ਵਾਹਨ ਸਨਿੱਚਰਵਾਰ ਸੜਕ ਤੋਂ ਤਿਲਕ ਕੇ ਖੱਡ ’ਚ ਡਿੱਗਣ ਕਰਕੇ ਤਿੰਨ ਫੌਜੀਆਂ ਦੀ ਜਾਨ ਜਾਂਦੀ ਰਹੀ, ਜਦੋਂਕਿ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸ੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ।
ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਨਾਲ ਨਿਵਾਜਣ ਦੀ ਮੰਗ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਚਿੱਠੀ ’ਚ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੰਥ ਪ੍ਰਤੀ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾ ਨੂੰ ਪੰਥ ਰਤਨ ਐਵਾਰਡ ਨਾਲ ਨਿਵਾਜਣ ਦੀ ਮੰਗ ਕੀਤੀ ਹੈ।
ਪੰਜਾਬ ਕਾਂਗਰਸ ਦਾ ਕੇਜਰੀਵਾਲ ਦੇ ਘਰ ਅੱਗੇ ਪ੍ਰਦਰਸ਼ਨ
ਨਵੀਂ ਦਿੱਲੀ : ਪੰਜਾਬ ਦੀ ਕਾਂਗਰਸ ਇਕਾਈ ਨੇ ਸਨਿੱਚਰਵਾਰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਦਿੱਲੀ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ’ਚ ‘ਆਪ’ ਸਰਕਾਰ ਨੇ ਵਾਅਦੇ ਮੁਤਾਬਕ ਮਹਿਲਾਵਾਂ ਨੂੰ ਤਿੰਨ ਸਾਲਾਂ ਲਈ 1000 ਰੁਪਏ ਨਹੀਂ ਦਿੱਤੇ ਤੇ ਦਿੱਲੀ ਵਿੱਚ ‘ਆਪ’ 2100 ਰੁਪਏ ਮਹੀਨਾ ਦੇਣ ਦਾ ਲਾਰਾ ਲਾ ਰਹੀ ਹੈ। ਅੰਮਿ੍ਰਤਸਰ ਤੋਂ ਪੁੱਜੀ ਇਕ ਔਰਤ ਨੇ ਕਿਹਾਦਿੱਲੀ ਦੀਆਂ ਔਰਤਾਂ ਨਾਲ ਧੋਖਾ ਨਾ ਕਰੋ, ਜਿਵੇਂ ਤੁਸੀਂ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਹੈ। ਦਿੱਲੀ ਦੀਆਂ ਔਰਤਾਂ ਨਾਲ 2100 ਰੁਪਏ ਦਾ ਵਾਅਦਾ ਨਾ ਕਰੋ।




