ਅਲੀਗੜ੍ਹ ਯੂਨੀਵਰਸਿਟੀ ਦੀ ਸੁਰੱਖਿਆ ਵਧਾਈ

0
143

ਅਲੀਗੜ੍ਹ : ਕੈਂਪਸ ਨੂੰ ਉਡਾਉਣ ਦੀ ਧਮਕੀ-ਭਰੀ ਈਮੇਲ ਮਿਲਣ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ।
ਐੱਸ ਪੀ (ਸਿਟੀ) ਮਿ੍ਰਗਾਂਕ ਸ਼ੇਖਰ ਪਾਠਕ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਵਾਈਸ ਚਾਂਸਲਰ ਸਮੇਤ ਯੂਨੀਵਰਸਿਟੀ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਈਮੇਲ ਪ੍ਰਾਪਤ ਹੋਣ ਤੋਂ ਬਾਅਦ ਕੈਂਪਸ ਦੇ ਅੰਦਰ ਅਤੇ ਆਲੇ-ਦੁਆਲੇ ਦੇ ਸਾਰੇ ਸੰਵੇਦਨਸ਼ੀਲ ਖੇਤਰਾਂ ਦੀ ਚੈਕਿੰਗ ਜਾਰੀ ਹੈ। ਪੁਲਸ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਲਾਨਾ ਆਜ਼ਾਦ ਲਾਇਬ੍ਰੇਰੀ ਸਮੇਤ ਸਾਰੇ ਭੀੜ-ਭੜੱਕੇ ਵਾਲੇ ਖੇਤਰਾਂ ’ਚ ਸਖਤ ਨਿਗਰਾਨੀ ਰੱਖ ਰਹੇ ਹਨ। ਯੂਨੀਵਰਸਿਟੀ ਦੇ ਬੁਲਾਰੇ ਅਸੀਮ ਸਿੱਦੀਕੀ ਨੇ ਦੱਸਿਆ ਕਿ ਈਮੇਲ ਵਿੱਚ ਫਿਰੌਤੀ ਦੇ ਪੈਸੇ ਦਾ ਵੀ ਜ਼ਿਕਰ ਹੈ।
ਪੋਸਤ ਦੀ 90 ਏਕੜ ਫਸਲ ਨਸ਼ਟ
ਇੰਫਾਲ : ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਅਤੇ ਜੰਗਲ ਅਧਿਕਾਰੀਆਂ ਨੇ ਉਖਰੁਲ ਜ਼ਿਲ੍ਹੇ ’ਚ 90 ਏਕੜ ’ਚ ਲੱਗੀ ਪੋਸਤ ਦੀ ਫਸਲ ਨਸ਼ਟ ਕਰ ਦਿੱਤੀ ਹੈ। ਇਹ ਓਪਰੇਸ਼ਨ ਵੀਰਵਾਰ ਨੂੰ ਲੁੰਗਚੋਂਗ ਮਾਈਫੇਈ ਪੁਲਸ ਥਾਣਾ ਖੇਤਰ ’ਚ ਫਲੀ ਪਹਾੜੀ ਰੇਂਜ ’ਚ ਚਲਾਇਆ ਗਿਆ।