ਦੁਨੀਆ ਦੇ ਵੱਡੇ ਬੈਟਰੀ ਭੰਡਾਰ ਪਲਾਂਟ ’ਚ ਅੱਗ

0
118

ਮੌਸ ਲੈਂਡਿੰਗ (ਅਮਰੀਕਾ) : ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਭੰਡਾਰ ਪਲਾਂਟਾਂ ’ਚੋਂ ਇਕ ’ਚ ਵੀਰਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗਣ ਕਾਰਨ ਲਗਭਗ 1500 ਲੋਕਾਂ ਨੂੰ ਉੱਥੋਂ ਹਟਣ ਦਾ ਆਦੇਸ਼ ਦਿੱਤਾ ਗਿਆ ਅਤੇ ਉੱਤਰੀ ਕੈਲੀਫੋਰਨੀਆ ’ਚ ਕੌਮੀ ਸ਼ਾਹਰਾਹ ਨੰਬਰ-1 ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ।
ਸਾਂ ਫਰਾਂਸਿਸਕੋ ਤੋਂ ਲਗਭਗ 124 ਕਿੱਲੋਮੀਟਰ ਦੱਖਣ ’ਚ ਸਥਿਤ ਮੌਸ ਲੈਂਡਿੰਗ ਪਾਵਰ ਪਲਾਂਟ ਦੀ ਮਾਲਕੀ ਟੈਕਸਾਸ ਦੀ ਕੰਪਨੀ ਵਿਸਟਰਾ ਐਨਰਜੀ ਕੋਲ ਹੈ ਅਤੇ ਇਸ ’ਚ ਹਜ਼ਾਰਾਂ ਲਿਥੀਅਮ ਬੈਟਰੀਆਂ ਹਨ। ਇਹ ਬੈਟਰੀਆਂ ਸੌਰ ਊਰਜਾ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪ੍ਰਾਪਤ ਬਿਜਲੀ ਦੇ ਭੰਡਾਰਨ ਲਈ ਅਹਿਮ ਹਨ, ਪਰ ਜੇ ਇਨ੍ਹਾਂ ’ਚ ਅੱਗ ਲੱਗ ਜਾਵੇ ਤਾਂ ਇਸ ਨੂੰ ਬੁਝਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ।
ਮੌਂਟੇਰੀ ਕਾਊਂਟੀ ਦੇ ਸੁਪਰਵਾਈਜ਼ਰ ਗਲੇਨ ਚਰਚ ਨੇ ਕਿਹਾ ਕਿ ਇਹ ਇਕ ਆਫਤ ਹੈ।