ਡਾ. ਸਵੈਮਾਨ ਨੇ ਮੀਟਿੰਗ 14 ਤੱਕ ਲਟਕਾਉਣ ’ਤੇ ਸਵਾਲ ਚੁੱਕਿਆ

0
103

ਚੰਡੀਗੜ੍ਹ : ਡਾ. ਸਵੈਮਾਨ ਸਿੰਘ ਨੇ ਡੱਲੇਵਾਲ ਦੇ ਇਲਾਜ ਨੂੰ ਲੈ ਕੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਗੱਲਬਾਤ ਸ਼ੁਰੂ ਕਰਨ ਦੀ 14 ਫਰਵਰੀ ਦੀ ਤਰੀਕ ਤੱਕ ਉਨ੍ਹਾ ਨੂੰ ਜਿਉਂਦਾ ਰੱਖਣਾ ਬਿਲਕੁਲ ਅਸੰਭਵ ਹੈ। ਉਨ੍ਹਾ ਦੀ ਸਿਹਤ ਨੂੰ ਲੈ ਕੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਸੰਜੀਦਾ ਹੈ ਤਾਂ 14 ਤਰੀਕ ਦੀ ਉਡੀਕ ਕਿਉਂ ਕੀਤੀ ਜਾ ਰਹੀ ਹੈ। ਡੱਲੇਵਾਲ ਕੋਲ ਇੱਕ ਪੱਕੇ ਸਰਕਾਰੀ ਡਾਕਟਰ ਦੀ ਲੋੜ ਹੈ।
ਕੇਂਦਰ ਤੁਰੰਤ ਗੱਲ ਕਰੇ : ਖੁੱਡੀਆਂ
ਚੰਡੀਗੜ੍ਹ : ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਤਵਾਰ ਕਿਹਾ ਕਿ ਜੇ ਕੇਂਦਰ ਸਰਕਾਰ ਦੇ ਇਰਾਦੇ ਠੀਕ ਹਨ ਤਾਂ ਉਸ ਨੂੰ ਧਰਨਾਕਾਰੀ ਕਿਸਾਨਾਂ ਨਾਲ 14 ਫਰਵਰੀ ਦੀ ਥਾਂ ਇਕ ਜਾਂ ਦੋ ਦਿਨਾਂ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ।