ਪੈਰਾਗਲਾਈਡਿੰਗ ਦੌਰਾਨ ਮਹਿਲਾ ਤੇ ਇੰਸਟਰੱਕਟਰ ਦੀ ਮੌਤ

0
160

ਪਣਜੀ : ਉੱਤਰੀ ਗੋਆ ਵਿੱਚ ਪੈਰਾਗਲਾਈਡਿੰਗ ਕਰਦਿਆਂ ਪੁਣੇ ਦੀ ਰਹਿਣ ਵਾਲੀ ਸੈਲਾਨੀ ਸ਼ਿਵਾਨੀ ਦਾਬਲੇ (27) ਤੇ ਉਸ ਦੇ ਇੰਸਟਰੱਕਟਰ ਸੁਮਲ ਨੇਪਾਲੀ (26) ਦੀ ਸ਼ਨਿੱਚਰਵਾਰ ਸ਼ਾਮੀਂ ਪੰਜ ਵਜੇ ਦੇ ਕਰੀਬ ਕੇਰੀ ਪਿੰਡ ਕੋਲ ਖੱਡ ’ਚ ਡਿੱਗਣ ਕਾਰਨ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਦਾਬਲੇ ਨੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀ ਐਡਵੈਂਚਰ ਸਪੋਰਟਸ ਕੰਪਨੀ ਨਾਲ ਪੈਰਾਗਲਾਈਡਿੰਗ ਕੀਤੀ। ਦੋਵਾਂ ਨੇ ਜਿਵੇਂ ਹੀ ਇੱਕ ਚੋਟੀ ਤੋਂ ਉਡਾਣ ਭਰੀ, ਪੈਰਾਗਲਾਈਡਰ ਖੱਡ ਵਿੱਚ ਡਿੱਗ ਗਿਆ। ਐਡਵੈਂਚਰ ਸਪੋਰਟਸ ਕੰਪਨੀ ਦੇ ਮਾਲਕ ਸ਼ੇਖਰ ਰਾਇਜ਼ਾਦਾ ਖਿਲਾਫ ਮਨੁੱਖੀ ਜਾਨ ਖਤਰੇ ਵਿੱਚ ਪਾਉਣ ਤਹਿਤ ਮੈਂਡਰਮ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।
ਮਨੂੰ ਭਾਕਰ ਦੇ ਮਾਮੇ ਤੇ ਨਾਨੀ ਦੀ ਹਾਦਸੇ ’ਚ ਮੌਤ
ਚੰਡੀਗੜ੍ਹ : ਪੈਰਿਸ ਉਲੰਪਿਕ ’ਚ ਦੋ ਕਾਂਸੀ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੰੂ ਭਾਕਰ ਦੀ ਨਾਨੀ ਤੇ ਮਾਮੇ ਦੀ ਐਤਵਾਰ ਸਵੇਰੇ ਹਰਿਆਣਾ ਦੇ ਚਰਖੀ ਦਾਦਰੀ ’ਚ ਮਹਿੰਦਰਗੜ੍ਹ ਬਾਈਪਾਸ ’ਤੇ ਮੌਤ ਹੋ ਗਈ, ਜਦੋਂ ਉਨ੍ਹਾਂ ਦੇ ਸਕੂਟਰ ਦੀ ਬਰੇਜ਼ਾ ਕਾਰ ਨਾਲ ਟੱਕਰ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।