ਗਿਆਨੇਂਦਰ ਪ੍ਰਤਾਪ ਸਿੰਘ ਸੀ ਆਰ ਪੀ ਐੱਫ ਦੇ ਨਵੇਂ ਡੀ ਜੀ

0
99

ਨਵੀਂ ਦਿੱਲੀ : ਅਸਾਮ ਦੇ ਡੀ ਜੀ ਪੀ ਗਿਆਨੇਂਦਰ ਪ੍ਰਤਾਪ ਸਿੰਘ ਨੂੰ ਸੀ ਆਰ ਪੀ ਐੱਫ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ 1991 ਬੈਚ ਦੇ ਅਸਾਮ-ਮੇਘਾਲਿਆ ਕੇਡਰ ਦੇ ਆਈ ਪੀ ਐੱਸ ਅਧਿਕਾਰੀ ਹਨ। ਕੇਂਦਰੀ ਅਮਲਾ ਮੰਤਰਾਲੇ ਮੁਤਾਬਕ ਸਿੰਘ ਦਾ ਕਾਰਜਕਾਲ ਉਨ੍ਹਾ ਦੀ ਸੇਵਾਮੁਕਤੀ ਦੀ ਉਮਰ 30 ਨਵੰਬਰ 2027 ਤੱਕ ਰਹੇਗਾ। ਅਨੀਸ਼ ਦਿਆਲ ਸਿੰਘ ਦੀ 31 ਦਸੰਬਰ 2024 ਨੂੰ ਸੇਵਾਮੁਕਤੀ ਮਗਰੋਂ ਵਿਤੁਲ ਕੁਮਾਰ ਕੋਲ ਸੀ ਆਰ ਪੀ ਐੱਫ ਮੁਖੀ ਦਾ ਕਾਰਜਕਾਰੀ ਚਾਰਜ ਸੀ।