30 ਨਕਸਲੀ ਮਾਰਨ ਦਾ ਦਾਅਵਾ

0
46

ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਬੀ ਐੱਸ ਐੱਫ ਤੇ ਡਿਸਟਿ੍ਰਕਟ ਰਿਜ਼ਰਵ ਗਾਰਡ ਦੀ ਸਾਂਝੀ ਟੀਮ ਨੇ ਵੀਰਵਾਰ ਦੋ ਮੁਕਾਬਲਿਆਂ ਵਿੱਚ 30 ਨਕਸਲੀ ਮਾਰਨ ਦਾ ਦਾਅਵਾ ਕੀਤਾ। ਇੱਕ ਗਾਰਡ ਵੀ ਮਾਰਿਆ ਗਿਆ। ਜ਼ਿਲ੍ਹੇ ਦੇ ਗੰਗਾਲੂਰ ਥਾਣਾ ਖੇਤਰ ’ਚ ਬੀਜਾਪੁਰ ਤੇ ਦੰਤੇਵਾੜਾ ਜ਼ਿਲ੍ਹੇ ਦੀ ਸੀਮਾ ਵਾਲੇ ਖੇਤਰ ਵਿੱਚ ਮੁਕਾਬਲੇ ਦੌਰਾਨ 26 ਨਕਸਲੀ ਮਾਰੇ ਗਏ, ਜਦਕਿ 4 ਨਕਸਲੀਆਂ ਨੂੰ ਕਾਂਕੇਰ ਇਲਾਕੇ ਵਿਚ ਮਾਰ ਦਿੱਤਾ ਗਿਆ। ਮੌਕੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਇਸ ਘਟਨਾ ਵਿੱਚ ਬੀਜਾਪੁਰ ਜ਼ਿਲਾ ਰਿਜ਼ਰਵ ਗਾਰਡ ਦਾ ਇੱਕ ਜਵਾਨ ਵੀ ਮਾਰਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾਅੱਜ ਸਾਡੇ ਜਵਾਨਾਂ ਨੇ ਨਕਸਲ-ਮੁਕਤ ਭਾਰਤ ਅਭਿਆਨ ਦੀ ਦਿਸ਼ਾ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮੋਦੀ ਸਰਕਾਰ ਆਤਮ-ਸਮਰਪਣ ਨਾ ਕਰਨ ਵਾਲੇ ਨਕਸਲੀਆਂ ਖਿਲਾਫ ਬੇਕਿਰਕ ਪਹੁੰਚ ਅਪਣਾ ਰਹੀ ਹੈ। ਦੇਸ਼ ਨੂੰ ਅਗਲੇ ਸਾਲ 31 ਮਾਰਚ ਤੱਕ ਨਕਸਲ-ਮੁਕਤ ਕਰ ਦਿੱਤਾ ਜਾਵੇਗਾ। ਬੀਜਾਪੁਰ ਵਿੱਚ 9 ਫਰਵਰੀ ਨੂੰ ਹੋਏ ਮੁਕਾਬਲੇ ਵਿੱਚ 31 ਮਾਓਵਾਦੀ ਤੇ 2 ਜਵਾਨ ਮਾਰੇ ਗਏ ਸਨ। ਇਸ ਸਾਲ ਹੁਣ ਤੱਕ 81 ਤੋਂ ਵੱਧ ਨਕਸਲੀ ਮਾਰੇ ਗਏ ਹਨ।